ਭਗਤਾ ਭਾਈ ਇਲਾਕੇ 'ਚ ਆਇਆ ਟਰਨੈਡੋ ਚੱਕਰਵਾਤ, ਹੋਇਆ ਭਾਰੀ ਨੁਕਸਾਨ, ਦੇਖੋ ਤਸਵੀਰਾਂ
ਅਸ਼ੋਕ ਵਰਮਾ
ਭਾਈ ਭਗਤਾ, 2 ਮਾਰਚ 2024 - ਭਗਤਾ ਭਾਈ ਇਲਾਕੇ ਵਿੱਚ ਆਏ ਟਰਨੈਡੋ ਚੱਕਰਵਾਤ ਕਾਰਨ ਵਾਪਰੀਆਂ ਘਟਨਾਵਾਂ ਦੌਰਾਨ ਇਕ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਜਦੋਂਕਿ ਨੌਂ ਜਣੇ ਜ਼ਖ਼ਮੀ ਹੋਣ ਦੀਆਂ ਖਬਰਾਂ ਹਨ। ਡੇਰਾ ਬਿਆਸ ਨਾਲ ਸਬੰਧਤ ਭਗਤਾ ਭਾਈ ਵਿਖੇ ਸਤਿਸੰਗ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਿਆ ਅਤੇ ਡੇਰੇ ਵਿਚਲੇ ਇੱਕ ਕਮਰੇ ਦੀ ਛੱਤ ਉੱਡ ਗਈ ।ਤੁਫਾਨ ਕਾਰਨ ਡੇਰੇ ਵਿਚ ਖੜ੍ਹੀਆਂ ਗੱਡੀਆਂ ਦਾ ਵੀ ਕਾਫੀ ਨੁਕਸਾਨ ਹੋ ਗਿਆ।ਇਲਾਕੇ ਦੇ ਕੁਝ ਹਿੱਸੇ ਵਿੱਚ ਆਏ ਤੂਫਾਨ, ਬੇਮੌਸਮੀ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਤਬਾਹ ਹੋ ਗਈਆਂ ਹਨ।
![](http://www.babushahi.com/punjabi/upload/cke/1709393665_IMG-20240302-WA0046.jpg)
![](http://www.babushahi.com/punjabi/upload/cke/1709393691_IMG-20240302-WA0044.jpg)
![](http://www.babushahi.com/punjabi/upload/cke/1709393724_IMG-20240302-WA0048.jpg)
![](http://www.babushahi.com/punjabi/upload/cke/1709393756_IMG-20240302-WA0047.jpg)
![](http://www.babushahi.com/punjabi/upload/cke/1709393783_IMG-20240302-WA0045.jpg)
![](http://www.babushahi.com/punjabi/upload/cke/1709393811_IMG-20240302-WA0054.jpg)
![](http://www.babushahi.com/punjabi/upload/cke/1709393845_IMG-20240302-WA0027.jpg)