ਭਾਜਪਾ ਪੰਜਾਬ ਵੱਲੋ ਆਰਟੀਆਈ ਸੈੱਲ ਪੰਜਾਬ ਦੀ ਸੂਬਾਈ ਟੀਮ ਦਾ ਗਠਨ
ਚੰਡੀਗੜ੍ਹ, 3 ਮਾਰਚ 2024 - ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸੂਬਾਈ ਸੈਲਾਂ ਦੇ ਸੂਬਾ ਇੰਚਾਰਜ ਰੰਜਮ ਕਾਮਰਾ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਭਾਜਪਾ ਆਰ.ਟੀ.ਆਈ ਸੈੱਲ ਪੰਜਾਬ ਦੇ ਸੂਬਾ ਕਨਵੀਨਰ ਕਿਮਤੀ ਰਾਵਲ ਵੱਲੋਂ ਆਰ.ਟੀ.ਆਈ ਸੈੱਲ ਦੇ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦੱਸਿਆ ਕਿ ਕਿਮਤੀ ਰਾਵਲ ਵੱਲੋਂ ਨਰਿੰਦਰ ਮੈਣੀ, ਅਸ਼ੋਕ ਕੁਮਾਰ, ਗਗਨਦੀਪ ਸਿੰਘ, ਪੱਪੀ ਬਹਿਲ ਅਤੇ ਸੰਜੀਵ ਸ਼ਰਮਾ ਨੂੰ ਆਰ.ਟੀ.ਆਈ ਸੈੱਲ ਪੰਜਾਬ ਦਾ ਕੋ-ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਇਸਦੇ ਨਾਲ ਹੀ ਹਰਵਿੰਦਰ ਸਿੰਘ, ਕਰਨਪ੍ਰੀਤ ਸਿੰਘ, ਸੁਰਿੰਦਰ ਸ਼ਰਮਾ, ਐਡਵੋਕੇਟ ਸੋਨਿਕਾ ਗਰਗ, ਰਜਿੰਦਰ ਮੋਹਨ ਸ਼ਰਮਾ, ਹਰਸ਼ ਕੁਮਾਰ ਤਲਵਾੜ, ਮਹੇਸ਼ ਰਹੇਜਾ, ਰਾਜ ਕੁਮਾਰ ਸ਼ਰਮਾ ਅਤੇ ਪਵਨ ਕੁਮਾਰ ਨੂੰ ਆਰਟੀਆਈ ਸੈੱਲ ਦਾ ਸੂਬਾ ਕਾਰਜਕਾਰਨੀ ਮੈਂਬਰਾਂ ਵਜੋਂ ਨਿਯੁਕਤ ਕੀਤਾ ਗਿਆ ਹੈ।