ਬਹਿਬਲ ਕਲਾਂ ਇਨਸਾਫ ਮੋਰਚਾ: ਸੁਖਰਾਜ ਸਿੰਘ ਨੂੰ ਲੱਗੀ ਗੋਲੀ, ਪੜ੍ਹੋ ਵੇਰਵਾ
ਬਹਿਬਲ ਕਲਾਂ , 3 ਮਾਰਚ 2024 - ਬਹਿਬਲ ਕਲਾਂ ਗੋਲੀਕਾਂਡ ਵਿੱਚ ਆਪਣੇ ਪਿਤਾ ਕ੍ਰਿਸ਼ਨ ਭਗਵਾਨ ਸਿੰਘ ਦੀ ਜਾਨ ਗਵਾਉਣ ਵਾਲੇ ਸੁਖਰਾਜ ਸਿੰਘ ਦੇ ਗੋਲੀ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਗੋਲੀ ਉਨ੍ਹਾਂ ਦੇ ਖੁਦ ਦੇ ਲਾਇਸੈਂਸੀ ਰਿਵਾਲਵਰ 'ਚੋਂ ਹੀ ਉਨ੍ਹਾਂ ਨੂੰ ਲੱਗਿਆ। ਜਦੋਂ ਉਹ ਆਪਣੇ ਰਿਵਾਲਵਰ ਨੂੰ ਸਾਫ ਕਰ ਰਹੇ ਸਨ ਤਾਂ ਅਚਾਨਕ ਗੋਲੀ ਚੱਲ ਗਈ ਜੋ ਕਿ ਉਨ੍ਹਾਂ ਦੀ ਬਾਂਹ 'ਚ ਲੱਗੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਫਰੀਦਕੋਟ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।