ਝਾਰਖੰਡ ਵਿੱਚ ਸਪੈਨਿਸ਼ ਔਰਤ ਨਾਲ ਗੈਂਗਰੇਪ -ਹਸਪਤਾਲ 'ਚ ਪੀੜਤਾ ਦਾ ਇਲਾਜ ਜਾਰੀ -ਤਿੰਨ ਦੋਸ਼ੀ ਕਾਬੂ
ਦੁਮਕਾ ਦੇ ਹੰਸਡੀਹਾ ਥਾਣਾ ਖੇਤਰ ਦੀ ਘਟਨਾ ਹੈ
ਰਾਂਚੀ, 03ਮਾਰਚ, 2024:
ਝਾਰਖੰਡ ਵਿੱਚ ਸਪੈਨਿਸ਼ ਔਰਤ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਸਪੇਨ ਦੀ ਰਹਿਣ ਵਾਲੀ ਇਹ ਔਰਤ ਆਪਣੇ ਪਤੀ ਨਾਲ ਦੁਮਕਾ ਪਹੁੰਚੀ ਸੀ। ਇੱਥੇ 8 ਤੋਂ 10 ਮੁਲਜ਼ਮਾਂ ਨੇ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ 7 ਜਣਿਆਂ ਨੇ ਉਸ ਨਾਲ ਗਾਇਨਰੈਪ ਕੀਤਾ । ਇਸ ਮਾਮਲੇ ਵਿੱਚ ਪੁਲਿਸ ਨੇ ਸ਼ਿਕਾਇਤ ਦਰਜ ਕਰਕੇ 3 ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਔਰਤ ਦੀ ਮੈਡੀਕਲ ਜਾਂਚ ਵੀ ਕਰਵਾਈ ਗਈ ਹੈ। ਪੀੜਤ ਫਿਲਹਾਲ ਹਸਪਤਾਲ 'ਚ ਭਰਤੀ ਹੈ।
ਇਹ ਔਰਤ ਆਪਣੇ ਪਤੀ ਨਾਲ ਟੂਰਿਸਟ ਵੀਜ਼ੇ 'ਤੇ ਭਾਰਤ ਆਈ ਸੀ। ਇਸ ਤੋਂ ਪਹਿਲਾਂ ਔਰਤ ਅਤੇ ਉਸ ਦਾ ਪਤੀ ਬੰਗਲਾਦੇਸ਼ ਅਤੇ ਪਾਕਿਸਤਾਨ ਵੀ ਜਾ ਚੁੱਕੇ ਹਨ। ਭਾਰਤ ਤੋਂ ਬਾਅਦ ਉਨ੍ਹਾਂ ਦੀ ਯਾਤਰਾ ਦੀ ਅਗਲੀ ਮੰਜ਼ਿਲ ਨੇਪਾਲ ਸੀ। ਝਾਰਖੰਡ ਦੇ ਦੁਮਕਾ ਦੇ ਹੰਸਡੀਹਾ ਥਾਣਾ ਖੇਤਰ 'ਚ ਸਮੂਹਿਕ ਬਲਾਤਕਾਰ ਦੀ ਘਟਨਾ ਵਾਪਰੀ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਹਿਰਾਸਤ 'ਚ ਲਏ ਦੋਸ਼ੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਇਹ ਸਪੇਨਿਸ਼ ਔਰਤ ਆਪਣੇ ਪਤੀ ਨਾਲ ਮਿਲ ਕੇ ਰਾਤ ਨੂੰ ਹੰਸਡੀਹਾ ਬਾਜ਼ਾਰ 'ਚ ਟੈਂਟ ਲਗਾ ਕੇ ਸੌਂਦੀ ਸੀ। ਇਸ ਦੌਰਾਨ ਕਰੀਬ 7 ਤੋਂ 8 ਲੋਕਾਂ ਨੇ ਪਹਿਲਾਂ ਔਰਤ ਅਤੇ ਉਸਦੇ ਪਤੀ ਦੀ ਕੁੱਟਮਾਰ ਕੀਤੀ ਅਤੇ ਫਿਰ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ। ਜਦੋਂ ਸਵੇਰੇ ਪੁਲੀਸ ਨੇ ਜਾਂਚ ਕੀਤੀ ਤਾਂ ਖੇਤ ਵਿੱਚੋਂ ਔਰਤ ਦੇ ਕੱਪੜੇ ਬਰਾਮਦ ਹੋਏ। ਕਮਿਊਨਿਟੀ ਹੈਲਥ ਸੈਂਟਰ 'ਚ ਕੀਤੀ ਗਈ ਜਾਂਚ ਦੀ ਰਿਪੋਰਟ ਵੀ ਆ ਗਈ ਹੈ, ਜਿਸ 'ਚ ਔਰਤ ਨਾਲ ਸਮੂਹਿਕ ਬਲਾਤਕਾਰ ਹੋਣ ਦੀ ਪੁਸ਼ਟੀ ਹੋਈ ਹੈ।