ਹਿਮਾਲਿਆ ਨੂੰ ਬਚਾਉਣ ਲਈ ਪਟਿਆਲਾ ਫਰੈਂਡਸ ਆਫ ਲੱਦਾਖ ਨੇ ਕੀਤਾ ਸੋਨਮ ਵਾਂਗਚੁਕ ਦੇ ਸਮਰਥਨ ਵਿੱਚ ਸ਼ਾਂਤੀਪੂਰਕ ਪ੍ਰਦਰਸ਼ਨ
ਪਟਿਆਲਾ, 19 ਮਾਰਚ 2024 : ਪਟਿਆਲਾ ਫਰੈਂਡਸ ਆਫ ਲੱਦਾਖ ਦੇ ਵਲੰਟੀਅਰਜ਼ ਵਲੋਂ ਹਿਮਾਲਿਆ ਨੂੰ ਬਚਾਉਣ ਲਈ ਲੱਦਾਖ ਵਿੱਚ 21ਦਿਨ ਦੇ ਅਨਸ਼ਨ ਤੇ ਬੈਠੇ ਸੋਨਮ ਵਾਂਗਚੁਕ ਨੂੰ ਪੁਰਜ਼ੋਰ ਸਮਰਥਨ ਮਿਲਿਆ| ਇਸ ਟੀਚੇ ਨੂੰ ਆਵਾਜ਼ ਦੇਣ ਲਈ ਪਟਿਆਲਾ ਫਰੈਂਡਸ ਆਫ ਲੱਦਾਖ ਨੇ ਪਟਿਆਲਾ ਦੇ ਬਾਰਾਂਦਰੀ ਗਾਰਡਨ ਦੇ ਅੰਦਰ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਬਾਹਰ ਸ਼ੇਰਾਂਵਾਲਾ ਵਾਲਾ ਗੇਟ ਚੌਕ ਤੇ ਸ਼ਾਂਤੀਪੂਰਕ ਪ੍ਰਦਰਸ਼ਨ ਕੀਤਾ ਅਤੇ ਪਟਿਆਲਾ ਵਾਸੀਆਂ ਨੂੰ ਇਸ ਮੁਹਿੰਮ ਬਾਰੇ ਜਾਗਰੂਕ ਕਰਨ ਦੀ ਹਰ ਮੁਕੰਮਲ ਕੋਸ਼ਿਸ਼ ਕੀਤੀ| 17ਮਾਰਚ ਨੂੰ ਇਹ ਪ੍ਰਦਰਸ਼ਨ ਪੂਰੇ ਭਾਰਤ ਵਿੱਚ ਕੁਦਰਤ ਪ੍ਰੇਮੀਆਂ ਵਲੋਂ ਵੱਖ ਵੱਖ ਜਗਾਹਾਂ ਤੇ ਕੀਤਾ ਗਿਆ ਅਤੇ ਪੂਰਾ ਦੇਸ਼ ਲੱਦਾਖ ਦੀ ਆਵਾਜ਼ ਬਣ ਕੇ ਅੱਗੇ ਆਇਆ|
ਮੁਡੀ ਬਣੇ ਪਟਿਆਲਾ ਫਰੈਂਡਸ ਆਫ ਲੱਦਾਖ ਵਲੋਂ ਅਰਸ਼ਲੀਨ ਆਹਲੂਵਾਲੀਆ, ਨੋਵਿਆ ਰਾਏ , ਸਾਹਿਲ ਕਾਂਸਲ, ਸੁਰੇਂਦਰ ਆਹਲੂਵਾਲੀਆ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੋਨਮ ਵਾਂਗਚੁਕ ਜੋ ਆਪ ਵਿਦਵਾਨੀ ਹਨ ਤੇ ਗਲੇਸ਼ੀਅਰ ਅਤੇ ਕੁਦਰਤ ਨੂੰ ਬਚਾਉਣ ਲਈ ਪਿਛਲੇ 12ਦਿਨਾਂ ਤੋਂ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਹਨ ਓਹਨਾ ਦੇ ਸਹਿਯੋਗ ਵਿੱਚ ਸਬ ਨੂੰ ਅੱਗੇ ਆਉਣਾ ਚਾਹੀਦਾ ਹੈ ਕਿਉਕਿ ਇਹ ਮੁਹਿੰਮ ਸਿਰਫ ਲੱਦਾਖ ਲਈ ਹੀ ਨਹੀਂ ਪੂਰੇ ਭਾਰਤ ਲਈ ਬਹੁਤ ਜਰੂਰੀ ਹੈ ਤਾਂ ਜੋ ਅਗਲੀ ਪੀੜੀ ਲਈ ਕੁਛ ਹੱਦ ਤਕ ਕੁਦਰਤ ਦੇ ਸੋਮਿਆਂ ਨੂੰ ਬਚਾਇਆ ਜਾ ਸਕੇ |
ਪਟਿਆਲਾ ਫਰੈਂਡਸ ਆਫ ਲੱਦਾਖ ਦਾ ਸਾਥ ਦੇਣ ਲਈ ਉਨ੍ਹਾਂ ਦੇ ਸਾਥੀਆਂ ਐਡਵੋਕੇਟ ਪ੍ਰਿੰਸ ਸ਼ਰਮਾ, ਐਸ ਐਸ ਪੀ ਪਵਨ ਕੁਮਾਰ (ਰਿਟਾ.),ਵੀ.ਕੇ ਸਿਆਲ, ਰਮੇਸ਼ ਰਾਓ ਸਿੰਗਲਾ, ਜਸਵੰਤ ਸਿੰਘ ਕੌਲੀ, ਜਗਪ੍ਰੀਤ ਮਹਾਜਨ, ਰਾਜੇਸ਼ ਬਸੰਤ ਰਿਤੂ, ਗੁਰਜਪਿੰਦਰ ਸਿੰਘ ਮੌਜੀ, ਜੀਵਨ, ਕੁਨਾਲ, ਨੇਚਰਹੋਲਿਕ ਸਾਹਿਲ, ਹਰਮੀਤ ਸਿੰਘ, ਰਵਿੰਦਰ ਸਿੰਘ, ਹਰਦੀਪ ਸਿੰਘ , ਮਨਪ੍ਰੀਤ ਸਿੰਘ, ਕਰਨ ਬੰਸਲ ਨੇ ਅੱਗੇ ਆਕੇ ਤਿੰਨ ਘੰਟੇ ਦਾ ਅਨਸ਼ਨ ਕਰਕੇ ਪੁਰਜ਼ੋਰ ਸਹਿਯੋਗ ਕੀਤਾ ਅਤੇ ਲੋਕਾਂ ਨੂੰ ਇਨਸਾਨੀ ਜਿੰਦਗੀ ਵਿਚ ਗਲੋਬਲ ਵਾਰਮਿੰਗ ਨਾਲ ਹੋਣ ਵਾਲੇ ਅਨੇਕਾਂ ਨੁਕਸਾਨਾਂ ਅਤੇ ਗਲੇਸ਼ੀਅਰ ਦੀ ਅਹਿਮੀਅਤ ਵੱਲ ਧਿਆਨ ਦਵਾਇਆ | ਸਚਾਈ, ਕੁਦਰਤ, ਅਤੇ ਲੋਕਤੰਤਰ ਪ੍ਰਤੀ ਲੜ ਰਹੇ ਸੋਨਮ ਵਾਂਗਚੁਕ ਅਤੇ ਲੱਦਾਖ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਪਟਿਆਲਾ ਫਰੈਂਡਸ ਆਫ ਲੱਦਾਖ ਹਰ ਸੰਭਵ ਸਾਥ ਦੇਣ ਲਈ ਨਾਲ ਖੜਾ ਹੈ |