ਜ਼ਿਲ੍ਹਾ ਬਾਰ ਐਸੋਸੀਏਸ਼ਨ ਰੂਪਨਗਰ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 19 ਮਾਰਚ 2024 - ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਜਿਲ੍ਹਾ ਕੋਰਟ ਕੰਪਲੈਕਸ ਰੂਪਨਗਰ ਵਿਖੇ ਲਗਾਇਆ ਗਿਆ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਮਨਦੀਪ ਮੋਦਗਿਲ ਦੀ ਅਗਵਾਈ ਵਿੱਚ ਲਗਾਏ ਗਏ ਖੂਨਦਾਨ ਕੈਂਪ ਵਿੱਚ ਬਲੱਡ ਸੈਂਟਰ ਸਿਵਲ ਹਸਪਤਾਲ ਰੂਪਨਗਰ ਦੀ ਟੀਮ ਵੱਲੋਂ ਡਾਕਟਰ ਭਵਲੀਨ ਕੌਰ ਦੀ ਦੇਖ ਰੇਖ ਵਿੱਚ 60 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਜਿਲਾ ਤੇ ਸੈਸ਼ਨ ਜੱਜ ਰੂਪਨਗਰ ਸ੍ਰੀਮਤੀ ਰਮੇਸ਼ ਕੁਮਾਰੀ ਨੇ ਕੀਤਾ।
ਉਹਨਾਂ ਕੈਂਪ ਦੀਆਂ ਸੰਚਾਲਕ ਸੰਸਥਾਵਾਂ ਜਿਲਾ ਬਾਰ ਐਸੋਸੀਏਸ਼ਨ ਰੂਪਨਗਰ ,ਲਾਈਫ ਲਾਈਨ ਬਲੱਡ ਡੋਨਰ ਸੋਸਾਇਟੀ ,ਜ਼ਿਲਾ ਯੂਥ ਕਲੱਬਜ ਤਾਲਮੇਲ ਕਮੇਟੀ ਰੂਪਨਗਰ ਅਤੇ ਰੋਟਰੀ ਕਲੱਬ ਸੈਂਟਰਲ ਦੇ ਸਾਂਝੇ ਉਪਰਾਲੇ ਦੀ ਪ੍ਰਸ਼ੰਸ਼ਾ ਕਰਦਿਆਂ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਸਟੇਟ ਬਲੱਡ ਟਰਾਂਸਫਿਊਜਿਸ਼ਨ ਕੌਂਸਲ ਵੱਲੋਂ ਭੇਜੀ ਮੋਬਾਈਲ ਖੂਨਦਾਨ ਬੱਸ ਵਿੱਚ ਲੱਗੇ ਖੂਨਦਾਨ ਕੈਂਪ ਦੌਰਾਨ ਖੂਨਦਾਨੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਐਡਵੋਕੇਟ ਮਨਦੀਪ ਮੋਦਗਿਲ ਪ੍ਰਧਾਨ ਜਿਲਾ ਬਾਰ ਐਸੋਸੀਏਸ਼ਨ ਰੂਪਨਗਰ ,ਐਡਵੋਕੇਟ ਕੁਲਵਿੰਦਰ ਸਿੰਘ ਸੈਣੀ ਸਕੱਤਰ, ਉਪ ਪ੍ਰਧਾਨ ਐਡਵੋਕੇਟ ਵਿਕਾਸ ਵਾਲੀਆ, ਐਡਵੋਕੇਟ ਅਮਨਦੀਪ ਕੌਰ, ਐਡਵੋਕੇਟ ਧੀਰਜ ਕੌਸ਼ਲ ਸਾਬਕਾ ਪ੍ਰਧਾਨ,ਐਡਵੋਕੇਟ ਪਰਿਕਸ਼ਤ ਸ਼ਰਮਾ, ਰਜੀਵ ਸ਼ਰਮਾ, ਰਾਹੁਲ ਭਾਰਦਵਾਜ ,ਐਡਵੋਕੇਟ ਸੰਦੀਪ ਕੌਰ ,ਆਰ ਐਨ ਮੋਦਗਿਲ, ਐਡਵੋਕੇਟ ਭੁਪਿੰਦਰ ਸਿੰਘ ਰਾਜਾ ਨੇ ਅਦਾ ਕੀਤੀ। ਇਸ ਮੌਕੇ ਲਾਈਫ ਲਾਈਨ ਬਲੱਡ ਡੋਨਰ ਸੋਸਾਇਟੀ ਦੇ ਪ੍ਰਧਾਨ ਕਮਲਜੀਤ ਸਿੰਘ ਬਾਬਾ, ਜਿਲਾ ਯੂਥ ਕਲੱਬਜ ਤਾਲਮੇਲ ਕਮੇਟੀ ਦੇ ਪ੍ਰਧਾਨ ਯੋਗੇਸ਼ ਮੋਹਨ ਪੰਕਜ ,ਸਟੇਟ ਐਵਾਰਡੀ ਗੁਰਬਚਨ ਸਿੰਘ ਸੋਢੀ ,ਬਲਵਿੰਦਰ ਸਿੰਘ ਸੋਲਖੀਆਂ ,ਭੁਪਿੰਦਰ ਸਿੰਘ ਉਬਰਾਏ ,ਰੋਟਰੀ ਕਲੱਬ ਸੈਂਟਰਲ ਦੇ ਪ੍ਰਧਾਨ ਅਜਮੇਰ ਸਿੰਘ, ਐਡਵੋਕੇਟ ਕੁਲਤਾਰ ਸਿੰਘ ਸੈਣੀ, ਐਡਵੋਕੇਟ ਅਮਨਪ੍ਰੀਤ ਸਿੰਘ ਕਾਬੜਵਾਲ ,ਐਡਵੋਕੇਟ ਅਮਰਿੰਦਰ ਸਿੰਘ ਬਾਵਾ, ਐਡਵੋਕੇਟ ਜੇਪੀਐਸ ਢੇਰ ,ਐਡਵੋਕੇਟ ਜੀਐਸ ਦਿਓਲ, ਐਡਵੋਕੇਟ ਅਮਰ ਰਾਜ ਸੈਣੀ, ਐਡਵੋਕੇਟ ਆਰ ਐਸ ਬਣਵੈਤ, ਐਡਵੋਕੇਟ ਰਾਹੁਲ ਸ਼ਰਮਾ ਅਤੇ ਐਡਵੋਕੇਟ ਸੂਰਜ ਪਾਲ ਸਿੰਘ ਆਦਿ ਹਾਜ਼ਰ ਸਨ।