17 ਲੱਖ 31 ਹਜ਼ਾਰ 124 ਵੋਟਰ ਕਰਨਗੇ ਲੁਧਿਆਣਾ ਤੋਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ
- ਆਉਣ ਵਾਲੇ ਦਿਨਾਂ ਵਿੱਚ ਪਤਾ ਚੱਲੇਗਾ ਲੁਧਿਆਣਾ ਵਾਸੀ ਕਿਸ ਨੂੰ ਦਿੰਦੇ ਹਨ ਜਿੱਤ ਦਾ ਫਤਵਾ
ਦੀਪਕ ਜੈਨ
ਜਗਰਾਉਂ, ਮਾਰਚ 2024 - ਲੋਕ ਸਭਾ ਵੋਟਾਂ ਦੇ ਚਲਦੇ ਸਾਰੀਆਂ ਰਵਾਇਤੀ ਪਾਰਟੀਆਂ ਪੱਬਾ ਭਾਰ ਹੋ ਗਈਆਂ ਹਨ ਅਤੇ ਹਰ ਸਿਆਸੀ ਪਾਰਟੀ ਦੇ ਆਗੂ ਲੋਕ ਸਭਾ ਚੋਣਾਂ ਦੇ ਲਈ ਆਪੋ ਆਪਣੀ ਦਾਵੇਦਾਰੀ ਵੀ ਪੇਸ਼ ਕਰਨ ਲਈ ਐਡੀ ਚੋਟੀ ਦਾ ਵਾਹ ਲਗਾ ਰਹੇ ਹਨ। ਚੋਣ ਕਮਿਸ਼ਨ ਵੱਲੋਂ ਬੀਤੀ 1 ਜਨਵਰੀ 2024 ਤੱਕ ਲੁਧਿਆਣਾ ਜ਼ਿਲ੍ਹੇ ਦੀ 17 ਲੱਖ 31 ਹਜਾਰ 124 ਵੋਟਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜੋ ਕਿ ਇਸ ਵਾਰ ਲੁਧਿਆਣਾ ਸੀਟ ਤੋਂ ਲੋਕ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟਾਂ ਵਾਲੇ ਦਿਨ ਵੋਟਾਂ ਪਾ ਕੇ ਕਰਨਗੇ। ਆਓ ਜਾਣਦੇ ਹਾਂ ਲੋਕ ਸਭਾ ਸੀਟ ਲੁਧਿਆਣਾ ਕਿੰਨੇ ਹਲਕਿਆਂ ਵਿੱਚ ਵੰਡਿਆ ਹੋਇਆ ਹੈ ਅਤੇ ਇਹਨਾਂ ਹਲਕਿਆਂ ਵਿੱਚ ਕਿੰਨੇ ਪੁਰਸ਼, ਮਹਿਲਾ ਅਤੇ ਤੀਸਰੇ ਲਿੰਗ ਨਾਲ ਸੰਬੰਧਿਤ ਵੋਟਰ ਹਨ।
ਜੇ ਗੱਲ ਕਰੀਏ ਸਟੇਸ਼ਨ ਨੰਬਰ 60 ਲੁਧਿਆਣਾ ਈਸਟ ਤੋਂ ਪੁਰਸ਼ ਵੋਟਰ 1 ਲੱਖ 22 ਹਜ਼ਾਰ 823, ਮਹਿਲਾ ਵੋਟਰ 1 ਲੱਖ 4 ਹਜ਼ਾਰ 111 ਅਤੇ ਤੀਜੇ ਲਿੰਗ ਦੇ 28 ਵੋਟਰ ਜਿਨਾਂ ਦੀ ਕੁੱਲ ਗਿਣਤੀ 2 ਲੱਖ 26 ਹਜ਼ਾਰ 962 ਹੈ, ਸਟੇਸ਼ਨ ਨੰਬਰ 61 ਲੁਧਿਆਣਾ ਸਾਊਥ ਪੁਰਸ਼ ਵੋਟਰ 99 ਹਜ਼ਾਰ 161, ਮਹਿਲਾ ਵੋਟਰ 77 ਹਜ਼ਾਰ 523 ਅਤੇ ਤੀਜੇ ਲਿੰਗ ਦੇ 15 ਵੋਟਰ, ਕੁੱਲ ਵੋਟਰ 1 ਲੱਖ 76 ਹਜ਼ਾਰ 699, ਸਟੇਸ਼ਨ ਨੰਬਰ 62, ਲੁਧਿਆਣਾ ਆਤਮ ਨਗਰ ਤੋਂ ਪੁਰਸ਼ ਵੋਟਰ 85 ਹਜਾਰ 300, ਮਹਿਲਾ ਵੋਟਰ 77 ਹਜ਼ਾਰ 19, ਤੀਜੇ ਲਿੰਗ ਦੇ 12 ਵੋਟਰ, ਕੁੱਲ ਵੋਟਰ 1 ਲੱਖ 62 ਹਜ਼ਾਰ 331, ਸਟੇਸ਼ਨ ਨੰਬਰ 63 ਲੁਧਿਆਣਾ ਸੈਂਟਰਲ ਤੋਂ ਪੁਰਸ਼ ਵੋਟਰ 83 ਹਜ਼ਾਰ 197, ਮਹਿਲਾ ਵੋਟਰ 72 ਹਜ਼ਾਰ 629 ਅਤੇ ਤੀਜੇ ਲਿੰਗ ਦੇ 18 ਵੋਟਰ, ਕੁੱਲ ਵੋਟਰ 1 ਲੱਖ 55 ਹਜਾਰ 844, ਸਟੇਸ਼ਨ ਨੰਬਰ 64 ਲੁਧਿਆਣਾ ਪੱਛਮੀ ਪੁਰਸ਼ ਵੋਟਰ 89 ਹਜਾਰ 289, ਮਹਿਲਾ ਵੋਟਰ 83 ਹਜ਼ਾਰ 889, ਤੀਜਾ ਲਿੰਗ 10 ਵੋਟਰ, ਕੁੱਲ ਵੋਟਰ 1 ਲੱਖ 73 ਹਜਾਰ 188, ਸਟੇਸ਼ਨ ਨੰਬਰ 65 ਲੁਧਿਆਣਾ ਉੱਤਰੀ ਪੁਰਸ਼ ਵੋਟਰ 1 ਲੱਖ 5 ਹਜਾਰ 788, ਮਹਿਲਾ ਵੋਟਰ 93 ਹਜ਼ਾਰ 849 ਤੀਜਾ ਲਿੰਗ 25 ਵੋਟਰ, ਕੁੱਲ ਵੋਟਰ 1 ਲੱਖ 99 ਹਜਾਰ 662, ਸਟੇਸ਼ਨ ਨੰਬਰ 66 ਗਿੱਲ ਪੁਰਸ਼ ਵੋਟਰ 1 ਲੱਖ 44 ਹਜਾਰ 421, ਮਹਿਲਾ ਵੋਟਰ 1 ਲੱਖ 27 ਹਜ਼ਾਰ 318, ਤੀਜਾ ਲਿੰਗ 11 ਵੋਟਰ, ਕੁੱਲ ਵੋਟਰ 2 ਲੱਖ 71 ਹਜਾਰ 750, ਸਟੇਸ਼ਨ ਨੰਬਰ 68 ਦਾਖਾ ਪੁਰਸ਼ ਵੋਟਰ 99 ਹਜਾਰ 234, ਮਹਿਲਾ ਵੋਟਰ 84 ਹਜਾਰ 417, ਤੀਜਾ ਲਿੰਗ 1 ਵੋਟ, ਕੁੱਲ ਵੋਟਰ 1 ਲਖ 83 ਹਜ਼ਾਰ 652, ਸਟੇਸ਼ਨ ਨੰਬਰ 70 ਜਗਰਾਓ ਪੁਰਸ਼ ਵੋਟਰ 96 ਹਜ਼ਾਰ 508, ਮਹਿਲਾ ਵੋਟਰ 84 ਹਜਾਰ 519 ਤੀਜਾ ਲਿੰਗ 9 ਵੋਟਰ, ਕੁੱਲ ਵੋਟਰ 1 ਲੱਖ 81ਹਜਾਰ 36, ਲੁਧਿਆਣਾ ਦੇ ਨੌ ਸਟੇਸ਼ਨਾਂ ਵਿੱਚ ਕੁੱਲ ਪੁਰਸ਼ ਵੋਟਰ 9 ਲੱਖ 25 ਹਜਾਰ 721, ਮਹਿਲਾ ਵੋਟਰ 8 ਲੱਖ 52 ਹਜ਼ਾਰ 74, ਤੀਜਾ ਲਿੰਗ 129 ਵੋਟਰ, ਕੁੱਲ ਵੋਟਰ 17 ਲੱਖ 31 ਹਜਾਰ 124 ਹਨ।