← ਪਿਛੇ ਪਰਤੋ
ਆਪ ਦਾ ਦਾਅਵਾ, ਕੇਜਰੀਵਾਲ ਨੇ ਈ ਡੀ ਹਿਰਾਸਤ ਵਿਚੋਂ ਜਾਰੀ ਕੀਤਾ ਦੂਜਾ ਹੁਕਮ ਨਵੀਂ ਦਿੱਲੀ, 26 ਮਾਰਚ, 2024: ਆਮ ਆਦਮੀ ਪਾਰਟੀ (ਆਪ) ਨੇ ਦਾਅਵਾ ਕੀਤਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੀ ਹਿਰਾਸਤ ਵਿਚ ਦੂਜਾ ਹੁਕਮ ਜਾਰੀ ਕੀਤਾ ਹੈ। ਆਪ ਦਾ ਦਾਅਵਾ ਹੈ ਕਿ ਕੇਜਰੀਵਾਲ ਨੇ ਸਿਹਤ ਵਿਭਾਗ ਨੂੰ ਹੁਕਮ ਦਿੱਤੇ ਹਨ ਕਿ ਦਿੱਲੀ ਵਿਚ ਆਮ ਆਦਮੀ ਕਲੀਨਿਕ ਵਿਚ ਕਿਸੇ ਵੀ ਤਰੀਕੇ ਦਵਾਈਆਂ ਦੀ ਘਾਟ ਨਾ ਆਵੇ ਤੇ ਨਾ ਹੀ ਕਿਸੇ ਤਰੀਕੇ ਦੇ ਟੈਸਟ ਕਰਵਾਉਣ ਵਿਚ ਲੋਕਾਂ ਨੂੰ ਕੋਈ ਮੁਸ਼ਕਿਲ ਆਵੇ। ਦਿੱਲੀ ਦੇ ਸਿਹਤ ਮੰਤਰੀ ਸੌਰਵ ਭਾਰਦਵਾਜ ਨੇ ਇਕ ਪ੍ਰੈਸ ਕਾਨਫਰੰਸ ਕਰਕੇ ਕੇਜਰੀਵਾਲ ਵੱਲੋਂ ਜਾਰੀ ਦੂਜੇ ਹੁਕਮ ਦੀ ਕਾਪੀ ਪੜ੍ਹ ਕੇ ਸੁਣਾਈ ਤੇ ਦੱਸਿਆ ਕਿ ਜੇਲ੍ਹ ਵਿਚ ਹੋਣ ਦੇ ਬਾਵਜੂਦ ਕੇਜਰੀਵਾਲ ਦਿੱਲੀ ਦੇ ਲੋਕਾਂ ਪ੍ਰਤੀ ਚਿੰਤਤ ਹਨ ਤੇ ਉਹਨਾਂ ਨੇ ਸਿਹਤ ਵਿਭਾਗ ਲਈ ਹੁਕਮ ਜਾਰੀ ਕੀਤੇ ਹਨ।
Total Responses : 946