ਰੇਲਵੇ ਓਵਰ ਬ੍ਰਿਜ ਤੇ ਕੰਮ ਕਰਦੇ ਨੌਜਵਾਨ ਦੀ ਟੁੱਟੀ ਸੇਫਟੀ ਬੈਲਟ, ਉੱਪਰੋਂ ਆ ਡਿੱਗਿਆ ਜ਼ਮੀਨ 'ਤੇ, ਮੌਕੇ ਤੇ ਹੀ ਹੋਈ ਮੌਤ
ਰਿਪੋਰਟਰ ---ਰੋਹਿਤ ਗੁਪਤਾ
ਗੁਰਦਾਸਪੁਰ, 26 ਮਾਰਚ 2024 - ਦੀਨਾਨਗਰ ਤੋਂ ਬਹਿਰਾਮਪੁਰ ਰੋਡ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਰੇਲਵੇ ਓਵਰ ਬ੍ਰਿਜ ਦੇ ਉੱਪਰ ਕੰਮ ਕਰ ਰਹੇ ਨੌਜਵਾਨ ਬਲਦੇਵ ਸਿੰਘ ਦੀ ਕੰਮ ਕਰਦਿਆਂ ਉੱਪਰੋਂ ਥੱਲੇ ਡਿੱਗਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪਿੰਡ ਠੱਠੀਆਂ ਖੁਰਦ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਸੀ।
ਜਾਣਕਾਰੀ ਅਨੁਸਾਰ ਹਾਲੇ ਕੱਲ ਹੀ ਆਪਣੇ ਪਰਿਵਾਰ ਦੇ ਨਾਲ ਹੋਲੀ ਮਨਾ ਕੇ ਵਾਪਿਸ ਆਇਆ ਸੀ ਅਤੇ ਨੌਜਵਾਨ ਰੇਲਵੇ ਬ੍ਰਿਜ ਦੇ ਉੱਪਰ ਕੰਸਟਰਕਸ਼ਨ ਦਾ ਕੰਮ ਕਰ ਰਿਹਾ ਸੀ।ਅਚਾਨਕ ਪੁੱਲ ਦੇ ਉੱਪਰੋਂ ਸੇਫਟੀ ਬੈਲਟ ਟੁੱਟਣ ਦੇ ਕਾਰਨ ਨੌਜਵਾਨ ਪੁੱਲ ਤੋਂ ਸਿੱਧਾ ਹੇਠਾਂ ਮੂੰਹ ਭਾਰ ਆ ਡਿੱਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਗਈ। ਉਕਤ ਨੌਜਵਾਨ ਦੇ ਹੇਠਾਂ ਡਿੱਗਦੇ ਸਾਰ ਹੀ ਹਫੜਾ ਦਫੜੀ ਮੱਚ ਗਈ। ਉਸ ਦੇ ਨਾਲ ਕੰਮ ਕਰ ਰਹੇ ਹੋਰ ਨੌਜਵਾਨਾਂ ਵੱਲੋਂ ਉਸ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਬਣ ਰਹੇ ਇਸ ਰੇਲਵੇ ਓਵਰ ਬ੍ਰਿਜ ਦੇ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ ਪਰ ਹਾਲੇ ਤੱਕ ਰੇਲਵੇ ਓਵਰ ਬ੍ਰਿਜ ਦਾ ਕੰਮ ਪੂਰਨ ਨਹੀਂ ਹੋ ਰਿਹਾ ਹੈ। ਫੁੱਲ ਉਸਾਰੇ ਜਾਨ ਵਿੱਚ ਦੇਰੀ ਹੋਣ ਕਾਰਨ ਆਉਣ ਜਾਣ ਵਾਲੇ ਕਈ 100 ਪਿੰਡਾਂ ਦੇ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਪਣੇ ਘਰ ਤੱਕ ਜਾਣ ਵਾਸਤੇ ਵੀ ਕਈ ਕਿਲੋਮੀਟਰ ਉਪਰੋਂ ਚੱਕਰ ਲਗਾ ਕੇ ਆਣਾ ਜਾਣਾ ਪੈਂਦਾ ਹੈ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਸਮਾਂ ਵੀ ਬਰਬਾਦ ਹੋ ਰਿਹਾ ਹੈ।
ਇਸ ਤੋਂ ਵੀ ਵੱਡੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੱਕ ਨਿੱਜੀ ਸਕੂਲ ਜੋ ਕਿ ਇਸ ਰੇਲਵੇ ਕ੍ਰੋਸਿੰਗ ਤੋਂ ਅੱਗੇ ਹੈ। ਜਿਸ ਦੇ ਵਿੱਚ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਜਾਨ ਜੋਖਮ ਦੇ ਵਿੱਚ ਪਾ ਕੇ ਰੇਲਵੇ ਫਾਟਕ ਕਰਾਸ ਕਰਦੇ ਹੋਏ ਸਕੂਲੀ ਵਿਦਿਆਰਥੀ ਇਥੋਂ ਨਿਕਲਦੇ ਹਨ। ਵਿਦਿਆਰਥੀਓ ਤੋਂ ਇਲਾਵਾ ਰੋਜਾਨਾ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਸਮਾਂ ਬਚਾਉਣ ਦੇ ਚੱਕਰ ਦੇ ਵਿੱਚ ਇਸ ਰੇਲਵੇ ਲਾਈਨ ਨੂੰ ਕਰਾਸ ਕਰਦੇ ਹਨ। ਨਾ ਤਾਂ ਉੱਥੇ ਇਸ ਸਮੇਂ ਕੋਈ ਫਾਟਕ ਹੈ ਜਿਸ ਕਾਰਨ ਕਿਸੇ ਵੀ ਸਮੇਂ ਕੋਈ ਸੜਕ ਹਾਦਸਾ ਪੇਸ਼ ਆ ਸਕਦਾ ਹੈ।
ਦੂਜੇ ਪਾਸੇ ਪੁੱਲ ਬਣਨ ਤੋਂ ਪਹਿਲਾਂ ਹੀ ਇੱਕ ਨੌਜਵਾਨ ਲਈ ਕਾਲ ਬਣਿਆ ਇਹ ਪੁੱਲ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਹੋਰ ਕੋਈ ਵੱਡਾ ਹਾਦਸਾ ਵਾਪਰਨ ਤੋਂ ਪਹਿਲਾਂ ਜਲਦੀ ਤੋਂ ਜਲਦੀ ਕੰਮ ਮੁਕੰਮਲ ਕਰਵਾਇਆ ਜਾਵੇ ।