ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਵੱਲੋਂ DC ਡਾ.ਪ੍ਰੀਤੀ ਯਾਦਵ ਤੇ SSP ਗੁਲਨੀਤ ਖੁਰਾਨਾ ਦਾ ਵਿਸੇਸ਼ ਸਨਮਾਨ
- ਹੋਲਾ ਮਹੱਲਾ ਮੌਕੇ ਪ੍ਰਸਾਸ਼ਨ ਅਤੇ ਪੁਲਿਸ ਵੱਲੋਂ ਮਿਲਿਆ ਭਰਪੂਰ ਸਹਿਯੋਗ, ਸ਼ਰਧਾਲੂਆਂ ਦੀ ਸਹੂਲਤ ਤੇ ਸੁਰੱਖਿਆਂ ਲਈ ਕੀਤੇ ਪੁਖਤਾ ਪ੍ਰਬੰਧ
- ਪ੍ਰਸਾਸ਼ਨਿਕ ਅਧਿਕਾਰੀਆਂ ਤੇ ਪ੍ਰਬੰਧਕਾਂ ਵਿਚਕਾਰ ਰਿਹਾ ਚੰਗਾ ਤਾਲਮੇਲ, ਸ਼ਰਧਾਲੂਆਂ ਦੀ ਚੋਖੀ ਆਮਦ ਦੇ ਬਾਵਜੂਦ ਪ੍ਰਬੰਧ ਰਹੇ ਸੁਚਾਰੂ
- ਡਿਪਟੀ ਕਮਿਸ਼ਨਰ ਵੱਲੋਂ ਸਿੰਘ ਸਾਹਿਬ, ਮੈਨੇਜਰ ਤਖਤ ਸਾਹਿਬ, ਧਾਰਮਿਕ ਸਭਾ ਸੁਸਾਇਟੀਆਂ, ਨਿਹੰਗ ਜਥੇਬੰਦੀਆਂ, ਸੰਪਰਦਾਵਾ ਦੇ ਮੁਖੀਆਂ, ਸੰਗਠਨਾਂ ਦਾ ਕੀਤਾ ਵਿਸੇਸ਼ ਧੰਨਵਾਦ
- ਸਿੰਘ ਸਾਹਿਬ ਵੱਲੋਂ ਸਿਰਾਪਾਓ ਬਖਸ਼ਿਸ, ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਦਾ ਕੀਤਾ ਵਿਸੇਸ਼ ਸਨਮਾਨ
ਪ੍ਰਮੋਦ ਭਾਰਤੀ
ਸ਼੍ਰੀ ਅਨੰਦਪੁਰ ਸਾਹਿਬ 28 ਮਾਰਚ ,2024 - ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਵੱਲੋਂ ਅੱਜ ਡਾ.ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਤੇ ਗੁਲਨੀਤ ਸਿੰਘ ਖੁਰਾਨਾ ਐਸ.ਐਸ.ਪੀ ਦਾ ਹੋਲਾ ਮਹੱਲਾ ਮੌਕੇ ਸਹਿਯੋਗ ਅਤੇ ਤਾਲਮੇਲ ਰੱਖਣ ਲਈ ਵਿਸੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਦੇ ਨਾਲ ਮੈਂਨੇਜਰ ਸ.ਗੁਰਪ੍ਰੀਤ ਸਿੰਘ ਰੋਡੇ, ਵਧੀਕ ਮੈਨੇਜਰ ਹਰਦੇਵ ਸਿੰਘ, ਸੂਚਨਾ ਅਫਸਰ ਹਰਪ੍ਰੀਤ ਸਿੰਘ ਵੀ ਹਾਜ਼ਰ ਸਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
https://www.facebook.com/BabushahiDotCom/videos/1013121770238409
ਸਿੰਘ ਸਾਹਿਬ ਵੱਲੋਂ ਹੋਲਾ ਮਹੱਲਾ ਮੌਕੇ ਸ਼ਰਧਾਲੂਆਂ ਦੀ ਆਮਦ ਵਿਚ ਹੋਏ ਚੋਖੇ ਵਾਧੇ ਦੌਰਾਨ ਪ੍ਰਸਾਸ਼ਨ ਅਤੇ ਪੁਲਿਸ ਵੱਲੋਂ ਕੀਤੇ ਬਹੁਤ ਵਧੀਆਂ ਪ੍ਰਬੰਧਾਂ ਤੇ ਖੁਸ਼ੀ ਪ੍ਰਗਟ ਕੀਤੀ ਗਈ, ਉਨ੍ਹਾਂ ਵੱਲੋਂ ਅਧਿਕਾਰੀਆਂ ਨਾਲ ਤਖਤ ਸਾਹਿਬ ਦੇ ਸਹਿਯੋਗ ਅਤੇ ਤਾਲਮੇਲ ਦੀ ਵੀ ਪ੍ਰਸੰਸ਼ਾ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨੂੰ ਸਿਰਾਪਾਓ ਦੀ ਬਖਸ਼ਿਸ ਕਰਕੇ ਤਖਤ ਸ੍ਰੀ ਕੇਸਗੜ ਸਾਹਿਬ ਦੀ ਯਾਦਗਾਰੀ ਤਸਵੀਰ ਨਾਲ ਵਿਸੇਸ਼ ਸਨਮਾਨ ਕੀਤਾ ਗਿਆ ਤੇ ਭਵਿੱਖ ਵਿਚ ਹੋਰ ਚੰਗੇ ਪ੍ਰਬੰਧ ਕਰਨ ਲਈ ਉਪਰਾਲੇ ਕਰਨ ਦੀ ਆਸ ਕੀਤੀ ਗਈ।
ਡਾ.ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਨੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਮੈਨੇਜਰ ਗੁਰਪ੍ਰੀਤ ਸਿੰਘ ਰੋਡੇ, ਨਿਹੰਗ ਜਥੇਬੰਦੀਆਂ, ਧਾਰਮਿਕ ਸੰਸਥਾਵਾ ਦੇ ਆਗੂਆਂ, ਸੰਪਰਦਾਇ ਦੇ ਮੁਖੀਆਂ,ਸਭਾ/ਸੁਸਾਂਇਟੀਆਂ ਦੇ ਮੁਖੀਆਂ ਦਾ ਵਿਸੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਪਵਿੱਤਰ ਤੇ ਧਾਰਮਿਕ ਤਿਉਹਾਰ ਹੋਲਾ ਮਹੱਲਾ ਮੌਕੇ ਸੰਗਤਾਂ ਦੀ ਚੋਖੀ ਆਮਦ ਦੇ ਮੱਦੇਨਜ਼ਰ ਪ੍ਰਸਾਸ਼ਨ ਅਤੇ ਪੁਲਿਸ ਵੱਲੋਂ ਕੀਤੇ ਗਏ ਸੁਚਾਰੂ ਪ੍ਰਬੰਧਾਂ ਵਿਚ ਆਪਣਾ ਭਰਪੂਰ ਸਹਿਯੋਗ ਪਾਇਆ। ਉਨ੍ਹਾਂ ਨੇ ਸਫਾਈ ਸੇਵਾ ਸੰਭਾਲਣ ਵਾਲੇ ਸੇਵਾਦਾਰਾਂ ਦਾ ਵੀ ਵਿਸੇਸ਼ ਧੰਨਵਾਦ ਕੀਤਾ। ਉਨ੍ਹਾਂ ਨੇ ਹੋਲਾ ਮਹੱਲਾ ਮੌਕੇ ਸਮੁੱਚੇ ਮੇਲਾ ਖੇਤਰ ਨੂੰ ਸਵੱਛ ਰੱਖਣ ਵਿਚ ਭਰਪੂਰ ਯੋਗਦਾਨ ਪਾਇਆ। ਹੋਲਾ ਮਹੱਲਾ ਮੌਕੇ ਅਧਿਕਾਰੀਆਂ/ਕਰਮਚਾਰੀਆਂ ਨੇ ਆਪਣੀ ਜਿੰਮੇਵਾਰੀ ਸੇਵਾ ਦੀ ਭਾਵਨਾ ਨਾਲ ਨਿਭਾਈ, ਇਸ ਲਈ ਇਸ ਵਾਰ ਹੋਲਾ ਮਹੱਲਾ ਬਹੁਤ ਹੀ ਸ਼ਾਤਮਈ ਅਤੇ ਚੰਗੇ ਵਾਤਾਵਰਣ ਵਿੱਚ ਸੰਪੂਰਨ ਹੋਇਆ। ਉਨ੍ਹਾਂ ਨ ਸ਼ਰਧਾਲੂਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸੰਜਮ ਵਰਤ ਕੇ ਤੇ ਸਹਿਜ ਰਹਿ ਕੇ ਸਮੁੱਚੇ ਹੋਲਾ ਮਹੱਲਾ ਦੌਰਾਨ ਸ਼ਾਤਮਈ ਵਾਤਾਵਰਣ ਬਣਾ ਕੇ ਰੱਖਿਆ, ਉਨਾਂ ਨੇ ਪ੍ਰੈਸ/ਮੀਡੀਆ ਦਾ ਵੀ ਵਿਸੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਹੋਲਾ ਮਹੱਲਾ ਤਿਉਹਾਰ ਮੌਕੇ ਸ਼ਰਧਾਲੂਆਂ ਤੱਕ ਇੱਕ ਇੱਕ ਜਾਣਕਾਰੀ ਸੁਚਾਰੂ ਢੰਗ ਨਾਲ ਪਹੁੰਚਾ ਕੇ ਆਪਣੀ ਜਿੰਮੇਵਾਰੀ ਨਿਭਾਈ। ਇਸ ਮੌਕੇ ਐਸ.ਐਚ.ਓ ਸ੍ਰੀ ਅਨੰਦਪੁਰ ਸਾਹਿਬ ਹਿੰਮਤ ਸਿੰਘ ਦਾ ਵੀ ਸਨਮਾਨ ਕੀਤਾ ਗਿਆ।