ਚੋਣ ਜਾਬਤੇ ਜੀ ਉਲੰਘਣਾ ਕਰ ਰਹੇ ਦੋ ਨੌਜਵਾਨਾਂ ਕੋਲੋਂ ਨਕਦੀ ਕੀਤੀ ਗਈ ਜਬਤ
ਕੁਲਵਿੰਦਰ ਸਿੰਘ
ਅੰਮ੍ਰਿਤਸਰ , 29 ਮਾਰਚ 2024 :
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਅੱਜ ਅੰਮ੍ਰਿਤਸਰ ਸ਼ਹਿਰ ਦੇ ਪ੍ਰਵੇਸ਼ ਦੁਆਰ ਗੋਲਡਨ ਗੇਟ ਵਿਖੇ ਸੀ.ਆਰ.ਪੀ.ਐਫ. ਅਤੇ ਥਾਣਾ ਸੁਲਤਾਨਵਿੰਡ ਦੀ ਪੁਲਿਸ ਟੀਮ ਨੇ ਦੋ ਨੌਜਵਾਨਾਂ ਪ੍ਰਕਾਸ਼ਦੀਪ ਸਿੰਘ ਅਤੇ ਵਰਿੰਦਰ ਸਿੰਘ ਦੋਨੋਂ ਵਾਸੀ ਬਲੌਂਗੀ ਜ਼ਿਲ੍ਹਾ ਮੋਹਾਲੀ ਕੋਲੋਂ 1,00,000/- ਰੁਪਏ ਦੀ ਬੇਹਿਸਾਬੀ ਨਕਦੀ ਬਰਾਮਦ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਵਨ ਡਾਕਟਰ ਦਰਪਨ ਆਲੂਵਾਲੀਆ ਨੇ ਦੱਸਿਆ ਕਿ ਇਸ ਦੌਰਾਨ ਵਿਧਾਨ ਸਭਾ ਹਲਕਾ ਦੱਖਣੀ ਦੇ ਐਸ.ਐਸ.ਟੀ (ਸਟੈਟਿਕ ਸਰਵੇਲੈਂਸ ਟੀਮ) ਦੇ ਸਾਹਮਣੇ ਵੀਡੀਓਗ੍ਰਾਫੀ ਦੇ ਤਹਿਤ ਨਕਦੀ ਦੀ ਗਿਣਤੀ ਕੀਤੀ ਗਈ ਅਤੇ ਆਈ.ਟੀ ਵਿਭਾਗ ਨੂੰ ਇਸ ਸਬੰਧੀ ਸੂਚਿਤ ਕਰਨ ਤੋਂ ਬਾਅਦ ਬ੍ਰਾਮਦ ਰਕਮ ਮਾਲਖਾਨੇ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਹੈ।
ਉਹਨਾ ਲੋਕਾਂ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਨਕਦੀ ਅਤੇ ਹੋਰ ਵਸਤੂਆਂ ਨੂੰ ਨਾਲ ਲੈ ਕੇ ਜਾਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜ਼ਿਕਰਯੋਗ ਹੈ ਕਿਚੋਣ ਜਾਬਤੇ ਦੇ ਦੌਰਾਨ 50,000 ਰੁਪਏ ਤੋਂ ਵੱਧ ਨਕਦ/ਨਸ਼ੀਲੇ ਪਦਾਰਥ/ਸ਼ਰਾਬ/ਹਥਿਆਰ ਜਾਂ 10,000 ਰੁਪਏ ਤੋਂ ਵੱਧ ਤੋਹਫ਼ੇ ਵਾਲੀਆਂ ਵਸਤੂਆਂ ਕਿਸੇ ਵੀ ਪਾਰਟੀ/ਉਮੀਦਵਾਰ ਨਾਲ ਸਬੰਧਾਂ ਦੀ ਤਸਦੀਕ ਦੇ ਅਧੀਨ ਆਉਂਦੇ ਹਨ ਇਸ ਮੌਕੇ ਡਾਕਟਰ ਦਰਪਨ ਆਲੂਵਾਲੀਆ ਵੱਲੋਂ ਗੋਲਡਨ ਗੇਟ ਤੇ ਤੈਨਾਤ ਪੁਲਿਸ ਕਰਮੀਆਂ ਨੂੰ ਇਸ ਬਾਰੇ ਬਰੀਫਿੰਗ ਵੀ ਕੀਤੀ ਗਈ