← ਪਿਛੇ ਪਰਤੋ
ਬੀਬੀ ਜਤਿੰਦਰ ਕੌਰ ਰੰਧਾਵਾ ਨੇ ਪੱਖੋਕੇ ਟਾਹਲੀ ਸਾਹਿਬ ਵਿਖੇ ਚਰਚ ਵਿਚ ਹਾਜਰੀ ਭਰੀ - ਮਹਾਜ਼ਨ
ਡੇਰਾ ਬਾਬਾ ਨਾਨਕ, 29 ਮਾਰਚ 2024 - ਅੱਜ ਬੀਬੀ ਜਤਿੰਦਰ ਕੌਰ ਰੰਧਾਵਾ ਧਰਮ ਪਤਨੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਤੇ ਇੰਚਾਰਜ ਰਾਜਸਥਾਨ ਕਾਂਗਰਸ ਤੇ ਵਿਧਾਇਕ ਡੇਰਾ ਬਾਬਾ ਨਾਨਕ ਨੇ ਪਿੰਡ ਪੱਖੋਕੇ ਟਾਹਲੀ ਸਾਹਿਬ ਵਿਖੇ ਗੁੱਡ ਫਰਾਈਡੇਅ ਦੇ ਮੌਕੇ ਤੇ ਚਰਚ ਵਿਚ ਹਾਜ਼ਰੀ ਭਰ ਕਿ ਭਗਵਾਨ ਯਿਸ਼ੂ ਮਸੀਹ ਜੀ ਦੀ ਮਹਿਮਾ ਦਾ ਸਰਵਣ ਕਰਦੇ ਹੋਏ ਉਥੇ ਹਾਜ਼ਰ ਭਗਤਾਂ ਨੂੰ ਉਹਨਾਂ ਵੱਲ਼ੋਂ ਪ੍ਰੱਭੂ ਈਸਾ ਮਸੀਹ ਦੀ ਵਡਿਆਈ ਬਾਰੇ ਆਪਣੇ ਵਿਚਾਰ ਆਈ ਹੋਈ ਸੰਗਤ ਨਾਲ ਸਾਂਝੇ ਕੀਤੇ ਅਤੇ ਈਸ਼ਵਰ ਅੱਗੇ ਪ੍ਰਾਰਥਨਾ ਕਰਕੇ ਪੰਜਾਬ ਤੇ ਹਲਕਾ ਡੇਰਾ ਬਾਬਾ ਨਾਨਕ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ ਬੀਬੀ ਜਤਿੰਦਰ ਕੌਰ ਰੰਧਾਵਾ ਨੇ ਇਸ ਮੌਕੇ ਤੇ ਬੋਲਦੇ ਹੋਏ ਕਿਹਾ ਕਿ ਸਾਨੂੰ ਪ੍ਰੱਭੂ ਈਸ਼ਾ ਮਸੀਹ ਵੱਲ਼ੋਂ ਦਿਤੀਆਂ ਸਿੱਖਆਵਾਂ ਤੇ ਚੱਲ ਕਿ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਤੇ ਸਾਨੂੰ ਹਰੇਕ ਧਰਮ ਦੇ ਲੋਕਾਂ ਨਾਲ ਪਿਆਰ ਤੇ ਸਦਭਾਵਨਾ ਨਾਲ ਰਹਿ ਕਿ ਮਨੁੱਖਤਾ ਨੂੰ ਪਿਆਰ ਕਰਨਾ ਚਾਹੀਦਾ ਹੈ ਮੀਡੀਆ ਨੂੰ ਇਹ ਜਾਣਕਾਰੀ ਰੰਧਾਵਾ ਪਰਿਵਾਰ ਦੇ ਮੈਂਬਰ ਕਿਸ਼ਨ ਚੰਦਰ ਮਹਾਜ਼ਨ ਨੇ ਦਿੱਤੀ
Total Responses : 946