ਹਲਕਾ ਬਲਾਚੌਰ ਵਿਖੇ ਸੜਕ ਦੀ ਮੁਰੰਮਤ ਲਈ ਲੋਕਾਂ ਨੇ ਰਾਸ਼ੀ ਕੱਠੀ ਕਰ, ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ - ਅਜੇ ਮੰਗੂਪੁਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ 29 ਮਾਰਚ,2024 - ਹਲਕਾ ਬਲਾਚੌਰ ਵਿਖੇ ਆਮ ਆਦਮੀ ਪਾਰਟੀ ਸਿਰਫ ਸੱਤਾ ਦਾ ਆਨੰਦ ਮਾਣ ਆਪਣਾਂ ਸਮਾਂ ਟਪਾ ਰਹੀ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗਪੁਰ ਵੱਲੋਂ ਗੜ੍ਹਸ਼ੰਕਰ ਨੂੰ ਜਾਣ ਵਾਲੀ ਰੋਡ ਉੱਤੇ ਪਿੰਡ ਵਾਸੀਆਂ ਨਾਲ ਰੋਸ਼ ਪ੍ਰਦਰਸ਼ਨ ਦੌਰਾਨ ਪਤੱਰਕਾਰ ਭਾਈਚਾਰੇ ਨਾਲ ਕੀਤਾ ਗਿਆ। ਬਲਾਚੌਰ ਸਿਆਣਾ ਤੋਂ ਘਮੌਰ ਬਾਈਪਾਸ ਤੱਕ ਸੜਕ ਦੇ ਖਸਤਾ ਹਲਾਤਾਂ ਸਬੰਧੀ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਵੱਲੋਂ ਇਲਾਕਾ ਵਾਸੀਆਂ ਸਮੇਤ ਮੋਜੂਦਾ ਸਰਕਾਰ ਖਿਲਾਫ ਭਾਰੀ ਰੋਸ਼ ਪ੍ਰਗਟਾਇਆ ਗਿਆ ਬਲਾਚੌਰ ਮੇਨ ਚੌਕ ਤੋਂ ਗੜ੍ਹਸ਼ੰਕਰ ਨੂੰ ਜਾਣ ਵਾਲੀ ਮੁੱਖ ਸੜਕ ਦੇ ਪਿੰਡ ਸਿਆਣਾ ਤੋਂ ਘਮੌਰ ਬਾਈਪਾਸ ਤੱਕ ਹਲਾਤ ਜਿਆਦਾ ਖਸਤਾ ਹੋਣ ਕਾਰਨ ਸਮੁੱਚੇ ਇਲਾਕਾ ਵਾਸੀ ਰੋਜਾਨਾ ਹੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹਨ।
ਇਸ ਸਬੰਧੀ ਅਜੈ ਮੰਗੂਪੁਰ ਪ੍ਰਧਾਨ, ਨੇ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਮੁੱਖ ਸੜਕ ਦੇ ਇਸ ਟੁਕੜੇ ਦੇ ਹਲਾਤ ਇੰਨੇ ਖਸਤਾ ਹੋ ਚੁੱਕੇ ਹਨ ਕਿ ਸਮੁੱਚੇ ਇਲਾਕਾ ਵਾਸੀ ਇਸ ਸੜਕ ਤੋਂ ਲੰਘਣ ਦਾ ਵੀ ਗੁਰੇਜ ਕਰਨ ਲੱਗ ਪਏ ਹਨ। ਸੜਕ ਉੱਤੇ ਪਏ ਵੱਡੇ ਵੱਡੇ ਖੱਡਿਆਂ ਵਿਚ ਜਿਥੇ ਕਾਰਾਂ, ਬੱਸਾਂ ਅਤੇ ਟਰੱਕਾਂ ਵਾਲਿਆਂ ਦੀ ਤੌਬਾ ਤੌਬਾ ਹੋ ਰਹੀ ਹੈ। ਇਸ ਰੋਡ ਉੱਤੇ 2 ਸਕੂਲ ਹਨ ਅਤੇ ਇੱਕ ਹਸਪਤਾਲ ਹੋਣ ਕਾਰਨ ਸਕੂਲ ਜਾਣ ਵਾਲੇ ਬੱਚਿਆਂ ਅਤੇ ਹਸਪਤਾਲ ਵਿਖੇ ਇਲਾਜ ਸੰਬੰਧੀ ਜਾਣ ਵਾਲੇ ਮਰੀਜਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾਂ ਕਰਨਾ ਪੈਂਦਾ। ਅਜੇ ਮੰਗੂਪੁਰ ਨੇ ਦੱਸਿਆ ਕਿ ਮੋਜੂਦਾ ਵਿਧਾਇਕ ਸੰਤੋਸ਼ ਕਟਾਰੀਆ ਦਾ ਘਰ ਵੀ ਇਸੇ ਟੁੱਟੀ ਹੋਈ ਰੋਡ ਤੇ ਹੈ ਉਹ ਰੋਜਾਨਾ ਇਸ ਸੜਕ ਉੱਤੋਂ ਹੀ ਲੰਗਦੇ ਹਨ ਪਰ 2 ਸਾਲ ਬੀਤ ਜਾਣ ਬਾਦ ਵੀ ਉਨ੍ਹਾਂ ਵਿਲੋਂ ਇਸ ਪਾਸੇ ਕੋਈ ਗੌਰ ਨਹੀਂ ਕੀਤਾ ਗਿਆ।
ਉਨਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਇਸ ਮੁੱਖ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸੜਕ ਦੀ ਮੁਰੰਮਤ ਕਰਵਾਈ ਜਾਵੇਗੀ। ਅਜੇ ਮੰਗੂਪੁਰ ਵੱਲੋਂ ਇਲਾਕਾ ਨਿਵਾਸੀਆਂ ਸਮੇਤ ਚੰਦਾ ਇੱਕਠਾ ਕਰ ਮੁੱਖ ਮੰਤਰੀ ਪੰਜਾਬ ਨੂੰ ਐਸ.ਡੀ.ਐਮ ਰਾਂਹੀ ਵੀ ਭੇਜਿਆ ਗਿਆ ਤਾਂ ਜੋ ਇਸ ਸੜਕ ਦੀ 2 ਸਾਲਾਂ ਤੋਂ ਰੁਕੀ ਹੋਈ ਮੁਰੰਮਤ ਵਿੱਚ ਫੰਡਾਂ ਦੀ ਘਾਟ ਨਾ ਆਵੇ। ਉਨ੍ਹਾਂ ਮੋਜੂਦਾ ਸਰਕਾਰ ਅਤੇ ਪ੍ਰਸ਼ਾਸ਼ਨ ਖਿਲਾਫ ਵੱਡਾ ਰੋਸ ਜਾਹਿਰ ਕਰਦਿਆਂ ਹੋਇਆਂ ਮੰਗ ਕੀਤੀ ਹੈ ਕਿ ਇਸ ਮੁੱਖ ਸਮੱਸਿਆ ਦਾ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇ। ਇਸ ਮੋਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਸ਼ਹੀਦ ਭਗਤ ਸਿੰਘ ਨਗਰ, ਰਜਿੰਦਰ ਸਿੰਘ ਛਿੰਦੀ, ਗੁਰਚਰਨ ਸਿੰਘ ਚਣਕੋਆ, ਜਥੇਦਾਰ ਬਲਵੀਰ ਸਿੰਘ ਘਮਰ, ਰਾਜ ਕੁਮਾਰ ਪ੍ਰਧਾਨ ਦਸੌਂਦਾ ਸਿੰਘ ਰੁੜਕੀ, ਸੋਹਣਸਿੰਘ ਖੰਡੂਪੁਰ, ਕੁਲਦੀਪ ਸਿੰਘ ਨੰਬਰਦਾਰ ਗੁਰਨਾਮ ਸਿੰਘ ਘਮੌਰ, ਸੁਰਜੀਤ ਸਿੰਘ ਗਰਚਾ, ਜਸਵੀਰ ਸਿੰਘ, ਸਤਵਿੰਦਰ ਸਿੰਘ ਬੈਂਸ, ਜੋਰਾ ਸਿੰਘ, ਕੁਲਵਿੰਦਰ ਸਿੰਘ ਅਜੀਮਲ, ਸੁਰਜੀਤ ਸਿੰਘ ਸਰਪੰਚ, ਭੁਪਿੰਦਰ ਸਿੰਘ ਸਿੰਬਲ ਮਜਾਰਾ, ਅਵਤਾਰ ਸਿੰਘ ਕੌਲਗੜ੍ਹ, ਮਲਕੀਤ ਸਿੰਘ, ਤੇਲੂ ਰਾਮ, ਹਰਪਾਲ ਸਿੰਘ, ਲਖਵਿੰਦਰ ਸਿੰਘ, ਸਮੁੱਚੀ ਅਟੋ ਯੂਨੀਅਨ ਅਤੇ ਬੱਸ ਚਾਲਕ ਹਾਜਰ ਸਨ।