ਪੰਡੋਰੀ ਧਾਮ ਲਈ ਚਲੀ ਪੈਦਲ ਯਾਤਰਾ ਦਾ ਸ਼੍ਰੀ ਸਨਾਤਨ ਚੇਤਨਾ ਮੰਚ ਨੇ ਕੀਤਾ ਸਵਾਗਤ
ਰੋਹਿਤ ਗੁਪਤਾ
ਗੁਰਦਾਸਪੁਰ 29 ਮਾਰਚ 2024 - ਦਰਬਾਰ ਸ਼੍ਰੀ ਪੰਡੋਰੀ ਧਾਮ ਲਈ ਗੁਰਦਾਸਪੁਰ ਤੋਂ ਸ਼ਰਧਾਲੂਆਂ ਵੱਲੋਂ ਹਰ ਸਾਲ ਪੈਦਲ ਯਾਤਰਾ ਸਜਾਈ ਜਾਂਦੀ ਹੈ ਜਿਸ ਵਿੱਚ ਹਜ਼ਾਰਾਂ ਸ਼ਰਧਾਲੂ ਕੀਰਤਨ ਕਰਦੇ ਅਤੇ ਭਜਨ ਗਾਉਂਦੇ ਹੋਏ ਦਰਬਾਰ ਸ਼੍ਰੀ ਪੰਡੋਰੀ ਧਾਮ ਪਹੁੰਚਦੇ ਹਨ। ਸ਼ਹਿਰ ਵਿੱਚ ਅਤੇ ਰਸਤੇ ਵਿੱਚ ਪੈਂਦੇ ਪਿੰਡਾ ਵਿੱਚ ਜਗ੍ਹਾ ਜਗ੍ਹਾ ਤੇ ਇਸ ਪੈਦਲ ਯਾਤਰਾ ਦਾ ਫੁੱਲਾਂ ਦੀ ਵਰਖਾ ਤੇ ਖਾਣ ਪੀਣ ਦੀ ਚੀਜ਼ਾਂ ਨਾਲ ਸਵਾਗਤ ਕੀਤਾ ਜਾਂਦਾ ਹੈ।
ਸਨਾਤਨ ਚੇਤਨਾ ਮੰਚ ਵੱਲੋਂ ਜਹਾਜ ਚੌਂਕ ਵਿਖੇ ਇਸ ਪੈਦਲ ਯਾਤਰਾ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਯਾਤਰਾ ਵਿੱਚ ਸ਼ਾਮਿਲ ਸ਼ਰਧਾਲੂਆਂ ਤੇ ਚੇਤਨਾ ਮੰਚ ਦੇ ਅਹੁਦੇਦਾਰਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਤੇ ਪ੍ਰਸਾਦ ਵੀ ਵੰਡਿਆ ਗਿਆ। ਮੰਚ ਦੇ ਪ੍ਰਧਾਨ ਜੁਗਲ ਕਿਸ਼ੋਰ ਵੱਲੋਂ ਆਰਤੀ ਕਰਨ ਤੋਂ ਬਾਅਦ ਸ਼ਰਧਾਲੂਆਂ ਨੂੰ ਦਰਬਾਰ ਸ਼੍ਰੀ ਪਿੰਡੋਰੀ ਧਾਮ ਵੱਲ ਰਵਾਨਾ ਕੀਤਾ ਗਿਆ।
ਇਸ ਮੌਕੇ ਸੁਰਿੰਦਰ ਮਹਾਜਨ, ਰਿੰਕੂ ਮਹਾਜਨ, ਅਨੂ ਗੰਡੋਤਰਾ, ਵਿਸ਼ਾਲ ਸ਼ਰਮਾ, ਅਭੈ ਮਹਾਜਨ, ਭਾਰਤ ਗਾਬਾ, ਗੋਪਾਲ ਕ੍ਰਿਸ਼ਨ, ਵਿਸ਼ਾਲ ਅਗਰਵਾਲ, ਪੁਨੀਤ ਮਹਾਜਨ, ਜਲਜ ਅਰੋੜਾ ਆਦਿ ਵੀ ਹਾਜ਼ਰ ਸਨ।