ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਦੇ ਮੈਂਬਰਾਂ ਨੇ ਮਿਲ ਕੇ ਮਨਾਇਆ ਹੌਲੀ ਦਾ ਤਿਉਹਾਰ
- ਕਲੱਬ ਮੈਂਬਰਾਂ ਨੇ ਇੱਕ ਦੂਜੇ ਦੇ ਘਰ ਪਹੁੰਚਕੇ ਰੰਗ ਲਗਾ ਕੇ ਦਿੱਤੀ ਵਧਾਈਆਂ, ਗੀਤ/ਗਜ਼ਲਾਂ ਦੀ ਪੇਸ਼ਕਾਰੀ ਨਾਲ ਮਾਹੌਲ ਨੂੰ ਯਾਦਗਰੀ ਬਣਾਇਆ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 29 ਮਾਰਚ 2024 - ਸੱਭਿਆਚਾਰਕ ਖੇਤਰ ’ਚ ਅਲੱਗ ਪਹਿਚਾਣ ਰੱਖਣ ਵਾਲੇ ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਸਬੰਧਿਤ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ ਵੱਲੋਂ ਆਪਸੀ ਸਾਂਝਾਂ ਨੂੰ ਮਜ਼ਬੂਤ ਕਰਨ ਵਾਸਤੇ ਹਰ ਸਾਲ ਦੀ ਤਰ੍ਹਾਂ ਲੋਹੜੀ ਦਾ ਤਿਉਹਾਰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਅੰਤਰ ਰਾਸ਼ਟਰੀ ਭੰਗੜਾ ਕੋਚ ਦੀ ਅਗਵਾਈ ’ਚ ਹੌਲੀ ਮਨਾਉਣ ਦੀ ਸ਼ੁਰੂਆਤ ਕਲੱਬ ਦੇ ਪ੍ਰਧਾਨ ਦੇ ਘਰ ਤੋਂ ਕੀਤੀ ਗਈ। ਇਸ ਮੌਕੇ ਕਲੱਬ ਪ੍ਰਧਾਨ ਇੱਕ-ਇੱਕ ਕਰਕੇ ਸਾਰੇ ਮੈਂਬਰਾਂ ਦੇ ਘਰ ਪਹੁੰਚੇ। ਜਿਸ ਵੀ ਮੈਂਬਰ ਦੇ ਘਰ ਗਏ ਉਸ ਨੂੰ ਹੌਲੀ ਖੇਡਣ ਲਈ ਨਾਲ ਲੈ ਕੇ ਉਸ ਤੋਂ ਬਾਅਦ ਅਗਲੇ ਮੈਂਬਰਾਂ ਘਰਾਂ ’ਚ ਕਲੱਬ ਮੈਂਬਰਾਂ ਦੀ ਗਿਣਤੀ ਨਿਰੰਤਰ ਵਧਦੀ ਗਈ। ਹਰ ਕਲੱਬ ਮੈਂਬਰ ਨੇ ਆਪਣੇ ਘਰ ਪਹੁੰਚਣ ਤੇ ਕਲੱਬ ਮੈਂਬਰਾਂ ਦੀ ਟੀਮ ਦਾ ਜਿੱਥੇ ਸ਼ਾਨਦਾਰ ਢੰਗ ਨਾਲ ਸੁਆਗਤ ਕੀਤਾ, ਉੱਥੇ ਹਰ ਘਰ ’ਚ ਹੌਲੀ ਖੇਡਣ ਗਏ ਮੈਂਬਰਾਂ ਲਈ ਤਿਆਰ ਕੀਤੇ ਨਵੇਂ-ਨਵੇਂ ਪਕਵਾਨਾਂ ਦਾ ਸਵਾਦ ਚੱਖਣ ਦਾ ਮੌਕਾ ਮਿਲਿਆ। ਕਲੱਬ ਮੈਂਬਰਾਂ ਨੇ ਅੰਤ ਸਾਰੇ ਕਲੱਬ ਮੈਂਬਰਾਂ ਨੇ ਮਿਲ ਕੇ ਦੁਪਹਿਰ ਦੇ ਖਾਣੇ ਦਾ ਆਨੰਦ ਮਾਣਿਆ।
ਇਸ ਮੌਕੇ ਸੇਵਾ ਮੁਕਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਜਗਜੀਤ ਸਿੰਘ ਚਾਹਲ, ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰਪਾਲ ਸਿੰਘ ਮਿੰਟੂ, ਕਲੱਬ ਦੇ ਸੀਨੀਅਰ ਆਗੂ ਗੁਰਮੇਲ ਸਿੰਘ ਜੱਸਲ, ਲੋਕ ਗਾਇਕ ਸੁਖਵਿੰਦਰ ਸਾਰੰਗ, ਸੁਖਵਿੰਦਰ ਸਾਰੰਗ, ਲੋਕ ਗਾਇਕ ਸੁਰਜੀਤ ਗਿੱਲ, ਇੰਜ.ਬਲਤੇਜ ਸਿੰਘ ਤੇਜੀ ਜੌੜਾ, ਹਰਮਿੰਦਰ ਸਿੰ ਘ ਮਿੰਦਾ, ਸਵਰਨ ਸਿੰਘ ਭੋਲਾ, ਜਸਵਿੰਦਰ ਸਿੰਘ ਔਲਖ, ਸੁਖਵਿੰਦਰ ਸਿੰਘ ਸੁੱਖਾ, ਕਲੱਬ ਪ੍ਰਧਾਨ ਗੁਰਚਰਨ ਸਿੰਘ ਨੇ ਗੀਤ/ ਗਜ਼ਲਾਂ ਪੇਸ਼ ਕਰਕੇ ਮਾਹੌਲ ਨੂੰ ਯਾਦਗਰੀ ਬਣਾਇਆ ਦਿੱਤਾ। ਇਸ ਮੌਕੇ ਪਾਲ ਸਿੰਘ ਸੰਧੂ, ਲੈਕਚਰਾਰ ਹਰਜੀਤ ਸਿੰਘ, ਭੁਪਿੰਦਰਪਾਲ ਸਿੰਘ ਹੈਡ ਡਰਾਫ਼ਟਸਮੈਨ, ਦਰਸ਼ਨ ਲਾਲ ਚੁੱਘ, ਰਣਜੀਤ ਸਿੰਘ ਘੁਮਾਣ, ਖੁਸ਼ਵਿੰਦਰ ਸਿੰਘ ਹੈਪੀ, ਸਵਰਨ ਸਿੰਘ ਰੋਮਾਣਾ, ਸਵਰਨ ਸਿੰਘ ਵੰਗੜ, ਜਸਬੀਰ ਸਿੰਘ ਜੱਸੀ, ਰਾਜਨ ਨਾਗਪਾਲ, ਨਾਇਬ ਸਿੰਘ ਪੁਰਬਾ, ਜ਼ਿਲਾ ਭਾਸ਼ਾ ਅਫ਼ਸਰ ਮਨਜੀਤ ਪੁਰੀ, ਲੋਕ ਗਾਇਕ ਕੁਲਵਿੰਦਰ ਕੰਵਲ, ਰਣਜੀਤ ਸਿੰਘ ਘੁਮਾਣ, ਨਵਦੀਪ ਸਿੰਘ ਰਿੱਕੀ, ਧਰਮਿੰਦਰ ਸਿੰਘ ਮੈਂਬਰ ਹਾਜ਼ਰ ਸਨ।