ਗੁੱਡ ਫਰਾਈਡੇ ਮੌਕੇ ਮਸੀਹੀ ਭਾਈਚਾਰੇ ਵੱਲੋਂ ਰੋਪੜ ਸ਼ਹਿਰ ਵਿੱਚ ਸ਼ੋਭਾ ਯਾਤਰਾ ਕੀਤੀ ਗਈ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 29 ਮਾਰਚ 2024: ਗੁਡ ਫਰਾਈਡੇ ਦੇ ਸ਼ੁਭ ਅਵਸਰ ਉੱਤੇ ਆਲ ਇੰਡੀਆ ਕ੍ਰਿਸਚਨ ਵੈਲਫੇਅਰ ਫਰੰਟ ਅਤੇ ਰੂਪਨਗਰ ਦੇ ਵੱਖ ਵੱਖ ਚਰਚਾਂ ਵੱਲੋਂ ਸਾਂਝੇ ਰੂਪ ਵਿੱਚ ਹੋਲੀ ਕਰਾਸ਼ ਯਾਤਰਾ ਬੜੀ ਧੂਮਧਾਮ ਤੇ ਸ਼ਰਧਾ ਦੇ ਨਾਲ ਕੱਢੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਸਾਮਲ ਮਸੀਹੀ ਭਾਈਚਾਰੇ ਦੇ ਲੋਕਾਂ ਵੱਲੋਂ ਹੱਥਾਂ ਵਿੱਚ ਕਰਾਸ ਚਿੰਨ ਲੈਕੇ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿੱਚ ਦੀ ਪ੍ਰਭੂ ਯਿਸ਼ੂ ਮਸੀਹ ਦੀਆਂ ਸਿਖਿਆਵਾਂ ਉਤੇ ਚੱਲਣ ਦਾ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ।
ਇਸ ਮੌਕੇ ਰਾਸਟਰੀ ਪ੍ਰਧਾਨ ਬਿਸ਼ਪ ਡਾ. ਚਰਨ ਮਸੀਹ ਸਹੋਤਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਉਤੇ ਅਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਭੂ ਯਿਸ਼ੂ ਮਸੀਹ ਹਮੇਸ਼ਾ ਸਾਡੇ ਵਿੱਚ ਮੌਜੂਦ ਹਨ। ਇਸ ਮੌਕੇ ਪਾਸਟਰ ਦੀਪਕ ਮਸੀਹ,ਪਾਸਟਰ ਗੁਲਸ਼ਨ ਸਹੋਤਾ, ਪਾਸਟਰ ਗੁਰਬਖਸ਼ ਸਿੰਘ, ਪਾਸਟਰ ਜਗਤਾਰ ਸਿੰਘ, ਪਾਸਟਰ ਕੁਲਤਾਰ ਸਿੰਘ, ਪਾਸਟਰ ਕੁਲਦੀਪ ਸਿੰਘ, ਪਾਸਟਰ ਸੁਲੇਮਾਨ ਰਾਣਾ,ਪਾਸਟਰ ਚਰਨਜੀਤ ਸਿੰਘ, ਵਿਨੋਦ ਬਿੰਦਰਾ ਅਤੇ ਵੱਡੀ ਗਿਣਤੀ ਵਿੱਚ ਮਸੀ਼ਹੀ ਭਾਈਚਾਰੇ ਦੇ ਲੋਕ ਹਾਜ਼ਰ ਸਨ।