ਮੇਰੇ ਗੀਤ ‘ਲੌਂਗ ਮਿਲ ਗਿਆ’ ਨੂੰ ਹਰ ਵਰਗ ਦੇ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹੈ: ਹਰਿੰਦਰ ਸੰਧੂ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 29 ਮਾਰਚ 2024 - ਲੋਕ ਗੀਤਾਂ, ਲੋਕ ਗਥਾਵਾਂ ਤੇ ਅਰਥ ਭਰਪੂਰ ਗੀਤਾਂ ਨੂੰ ਹਮੇਸ਼ਾ ਨਿਵੇਕਲੇ ਅੰਦਾਜ਼ ’ਚ ਗਾ ਕੇ ਪੰਜਾਬੀ ਗਾਇਕੀ ’ਚ ਅਲੱਗ ਪਹਿਚਾਣ ਬਣਾਉਣ ਵਾਲੇ ਲੋਕ ਗਾਇਕ ਹਰਿੰਦਰ ਸੰਧੂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਹਾਲ ਹੀ ਰਿਲੀਜ਼ ਹੋਏ ਨਵੇਂ ਗੀਤ ‘ਲੌਂਗ ਮਿਲ ਗਿਆ’ ਨੂੰ ਹਰ ਵਰਗ ਦੇ ਸਰੋਤਿਆਂ ਵੱਲੋਂ ਵੱਡੇ ਪੱਧਰ ਤੇ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਗੀਤ ਨੂੰ ਜਸਵਿੰਦਰ ਸਿੱਧੂ ਨੇ ਲਿਖਿਆ ਹੈ ਅਤੇ ਸੰਗੀਤ ਪਵਦੀਪ ਨੇ ਤਿਆਰ ਕੀਤਾ ਹੈ। ਗੀਤ ’ਚ ਉਨ੍ਹਾਂ ਦੇ ਨਾਲ ਮਾਡਲ ਅਸ਼ਮਾਇਆ ਨੇ ਅਦਾਕਾਰੀ ਕੀਤੀ ਹੈ। ਗੀਤ ਦਾ ਵੀਡੀਓ ਪ੍ਰਸਿੱਧ ਨਿਰਦੇਸ਼ਕ ਵਿੱਕੀ ਬਾਲੀਵੁੱਡ ਕੋਟਕਪੂਰਾ ਨੇ ਤਿਆਰ ਕੀਤਾ ਹੈ। ਗੀਤ ਨੂੰ ਡਿਜ਼ੀਟਲ ਮੈਨੈਜ਼ਿਡ ਵਰਿੰਦਰ ਸੰਧੂ ਨੇ ਕੀਤਾ ਹੈ। ਅੰਤਰ ਰਾਸ਼ਟਰੀ ਭੰਗੜਾ ਕਲਾਕਾਰ ਸੁਖਵਿੰਦਰ ਸੁੱਖਾ ਨੇ ਗੀਤ ਲਈ ਵਿਸ਼ੇਸ਼ ਸਹਿਯੋਗ ਦਿੱਤਾ ਹੈ। ਲੋਕ ਗਾਇਕ ਹਰਿੰਦਰ ਸੰਧੂ ਨੇ ਦੱਸਿਆ ਪੰਜਾਬ ਦੇ ਸਧਾਰਣ ਕਿਰਤੀ ਪ੍ਰੀਵਾਰ ਦੀਆਂ ਭਾਵਨਾਵਾਂ ਦੀ ਕਹਾਣੀ ਨੂੰ ਬਿਆਨ ਕਰਦਾ ਇਹ ਗੀਤ ਅਜੋਕੇ ਦੌਰ ਦੀ ਗਾਇਕੀ ਤੋਂ ਬਿਲਕੁਲ ਅਲੱਗ ਹੈ ਜੋ ਸਰੋਤਿਆਂ ਨੂੰ ਆਨੰਦ ਪ੍ਰਦਾਨ ਕਰਦਾ ਹੈ।