← ਪਿਛੇ ਪਰਤੋ
ਨੂਹ ਪੁਲਿਸ ਨੇ ਦੋ ਦਿਨਾਂ ’ਚ 30 ਸਾਈਬਰ ਅਪਰਾਧੀ ਫੜੇ, 50 ਮੋਬਾਈਲ ਤੇ 90 ਨਕਲੀ ਸਿਮ ਕਾਰਡ ਬਰਾਮਦ ਆਯੁਸ਼ ਗੋਇਲ ਗੁਰੂਗ੍ਰਾਮ, 1 ਅਪ੍ਰੈਲ, 2024: ਮੇਵਾਤ ਇਲਾਕੇ ਵਿਚ ਸਾਈਬਰ ਕ੍ਰਾਈਮ ਅਪਰਾਧੀਆਂ ਖਿਲਾਫ ਨਕੇਲ ਕੱਸਦਿਆਂ ਨੂਹ ਪੁਲਿਸ ਨੇ ਐਸ ਪੀ ਨਰੇਂਦਰ ਬਿਜਰਨੀਆ ਦੀ ਅਗਵਾਈਹੇਠ ਦੋ ਦਿਨਾਂ ਵਿਚ 30 ਸਾਈਬਰ ਕ੍ਰਾਈਮ ਅਪਰਾਧੀ ਗ੍ਰਿਫਤਾਰ ਕੀਤੇ ਹਨ। ਪੁਲਿਸ ਨੇ 20 ਪਿੰਡ ਵਿਚ ਛਾਪੇਮਾਰੀ ਕੀਤੀ ਤੇ ਪ੍ਰਤੀਬਿੰਬ ਐਪ ਰਾਹੀਂ ਇਹਨਾਂ ਦੋਸ਼ੀਆਂ ਨੂੰ ਫੜਿਆ ਹੈ। ਇਹਨਾਂ ਕੋਲੋਂ 50 ਮੋਬਾਈਲ ਫੋਨ ਅਤੇ 90 ਨਕਲੀ ਸਿਮ ਕਾਰਡ ਬਰਾਮਦ ਕੀਤੇ ਗਏ ਹਨ। ਇਹ ਅਪਰਾਧੀ ਦੇਸ਼ ਭਰ ਵਿਚ ਸਾਈਬਰ ਅਪਰਾਧ ਦੇ ਮਾਮਲਿਆਂ ਵਿਚ ਸ਼ਾਮਲ ਸਨ।
Total Responses : 948