← ਪਿਛੇ ਪਰਤੋ
1 ਅਪ੍ਰੈਲ ਤੋਂ ਟੋਲ ਟੈਕਸ ’ਚ ਹੋਣ ਵਾਲਾ ਵਾਧਾ ਰੁਕਿਆ ਨਵੀਂ ਦਿੱਲੀ, 1 ਅਪ੍ਰੈਲ, 2024: ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨ ਐਚ ਆਈ ਏ) ਨੇ 1 ਅਪ੍ਰੈਲ 2024 ਤੋਂ ਦੇਸ਼ ਵਿਚ ਨੈਸ਼ਨਲ ਹਾਈਵੇਜ਼ ਅਤੇ ਐਕਸਪ੍ਰੈਸਵੇਜ਼ ’ਤੇ ਟੋਲ ਟੈਕਸ ਵਿਚ ਵਾਧੇ ਦੇ ਫੈਸਲੇ ਨੂੰ ਵਾਪਸ ਲੈ ਲਿਆ ਹੈ। ਐਨ ਐਚ ਏ ਆਈ ਦੇ ਪ੍ਰਾਜੈਕਟ ਡਾਇਰੈਕਟਰ ਪ੍ਰਸ਼ਾਂਤ ਦੂਬੇ ਨੇ ਦੱਸਿਆ ਕਿ ਸਾਰੇ ਪ੍ਰਾਜੈਕਟ ਡਾਇਰੈਕਟਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਟੋਲ ਟੈਕਸ ਵਿਚ ਫਿਲਹਾਲ ਵਾਧਾ ਨਹੀਂ ਕੀਤਾ ਜਾਵੇਗਾ।
Total Responses : 948