← ਪਿਛੇ ਪਰਤੋ
ਜ਼ਮੀਨੀ ਵਿਵਾਦ ਨੂੰ ਲੈ ਕੇ ਹੋਇਆ ਟਕਰਾਅ, ਪਹਿਲਵਾਨ ਕਰਤਾਰ ਸਿੰਘ ਤੇ ਦੋ ਸਾਥੀ ਜ਼ਖ਼ਮੀ ਤਰਨਤਾਰਨ, 1 ਅਪ੍ਰੈਲ, 2024: ਜ਼ਮੀਨ ਵਿਵਾਦ ਕਾਰਨ ਵਿਰੋਧੀ ਧਿਰ ਨੇ ਕੌਮਾਂਤਰੀ ਪਹਿਲਵਾਨ ਤੇ ਆਪ ਆਗੂ ਕਰਤਾਰ ਸਿੰਘ ਸੁਰਸਿੰਘ ਅਤੇ ਉਸਦੇ ਦੋ ਸਾਥੀਆਂ ’ਤੇ ਹਮਲਾ ਕਰ ਦਿੱਤਾ ਜਿਸ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਏ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਵਾਨ ਕਰਤਾਰ ਸਿੰਘ ਦਾ ਖੇਮਕਰਨ ਦੇ ਵਿਧਾਇਕ ਸਰਵਣ ਸਿੰਘ ਧੁੰਨ ਦੇ ਸਮਰਥਕ ਕਾਰਜ ਸਿੰਘ ਡਲੀਰੀ ਨਾਲ ਇਕ ਜ਼ਮੀਨ ਨੂੰ ਲੈ ਕੇ ਝਗੜਾ ਚਲ ਰਿਹਾ ਸੀ। ਕਰਤਾਰ ਸਿੰਘ ਇਸ ਸਬੰਧੀ ਭਿਖੀਵਿੰਡ ਗਿਆਸੀ ਜਿਥੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈਕਿ ਝਗੜੇ ਵਿਚ ਦੋਹਾਂ ਧਿਰਾਂ ਦੇ 10 ਲੋਕ ਜ਼ਖ਼ਮੀ ਹੋਏ ਹਨ।
Total Responses : 948