ਭਲਵਾਨ ਕਰਤਾਰ ਸਿੰਘ ਸੁਰਸਿੰਘ ਵਾਲਾ ’ਤੇ ਜਾਨਲੇਵਾ ਹਮਲਾ, ਗੰਭੀਰ ਜ਼ਖ਼ਮੀ
ਤਰਨ ਤਾਰਨ, 1 ਅਪ੍ਰੈਲ 2024 : ਮਸ਼ਹੂਰ ਭਲਵਾਨ ਕਰਤਾਰ ਸਿੰਘ ਸੁਰਸਿੰਘ ਵਾਲਾ ਉਤੇ ਘਾਤਕ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਅਨਾਜ ਮੰਡੀ ਭਿੱਖੀਵਿੰਡ ਵਿਚ ਆਪ ਆਗੂ ਤੇ ਪਦਮਸ਼੍ਰੀ ਪਹਿਲਵਾਨ ਕਰਤਾਰ ਸਿੰਘ ਸੁਰਸਿੰਘ ਉੱਪਰ ਕਥਿਤ ਤੌਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਨਾਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿਚ ਕਰਤਾਰ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਨ੍ਹਾਂ ਦੇ ਕੁਝ ਹੋਰ ਸਾਥੀ ਵੀ ਜ਼ਖ਼ਮੀ ਹੋ ਗਏ।
ਕੁਸ਼ਤੀ ਮੁਕਾਬਲੇ ਵਿਚ ਸ਼ਾਮਲ ਹੋਣ ਲਈ ਐਤਵਾਰ ਨੂੰ ਪਹਲਿਵਾਨ ਕਰਤਾਰ ਸਿੰਘ ਇਥੇ ਪਹੁੰਚੇ ਸਨ। ਦੋ ਦਰਜਨ ਦੇ ਕਰੀਬ ਲੋਕਾਂ ਸਮੇਤ ਤੇਜ਼ਧਾਰ ਹਥਿਆਰਾਂ ਤੇ ਡਾਂਗਾਂ ਨਾਲ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ। ਜਿਸ ਦੇ ਚੱਲਦਿਆਂ ਉਹ ਅਤੇ ਉਸਦੇ ਕੁਝ ਸਾਥੀ ਜ਼ਖ਼ਮੀ ਹੋ ਗਏ। ਕਰਤਾਰ ਸਿੰਘ ਪਹਿਲਵਾਨ ਨੂੰ ਪਹਿਲਾਂ ਉਨ੍ਹਾਂ ਦੇ ਜੱਦੀ ਪਿੰਡ ਸੁਰਸਿੰਘ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੋਂ ਗੰਭੀਰ ਸੱਟਾਂ ਦੇ ਚੱਲਦਿਆਂ ਤਰਨਤਾਰਨ ਰੈਫਰ ਕਰ ਦਿੱਤਾ।