Big Breaking: ਪ੍ਰਤਾਪ ਬਾਜਵਾ ਵੱਲੋਂ AAP ਨਾਲ ਗੱਠਜੋੜ ਦੀ ਫੇਰ ਵਿਰੋਧਤਾ
ਨਵੀਂ ਦਿੱਲੀ, 1 ਅਪ੍ਰੈਲ 2024- ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵਲੋਂ ਆਮ ਆਦਮੀ ਪਾਰਟੀ ਦੇ ਨਾਲ ਪੰਜਾਬ ਵਿਚ ਗੱਠਜੋੜ ਕਰਨ ਦੀ ਫੇਰ ਵਿਰੋਧਤਾ ਕੀਤੀ ਹੈ। ਉਨ੍ਹਾਂ ਨੇ ਦਿੱਲੀ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ, ਇੰਡੀਅਨ ਨੈਸ਼ਨਲ ਕਾਂਗਰਸ ਹਿੰਦੁਸਤਾਨ ਦੀ ਕਿਸਾਨੀ ਨਾਲ ਖੜੀ ਰਹੀ ਹੈ ਅਤੇ ਹੁਣ ਵੀ ਖੜੀ ਹੈ। ਮੋਦੀ ਸਾਹਿਬ ਨੇ ਕਿਸਾਨਾਂ ਨਜਾਇਜ਼ ਕੀਤੀ ਅਤੇ ਭਗਵੰਤ ਮਾਨ ਨੇ ਉਹਦੇ ਤੇ ਮੋਹਰ ਲਾ ਰਿਹਾ ਹੈ। ਇਸੇ ਗੱਲ ਕਾਰਨ ਅਸੀਂ ਉਹਦੀ ਵਿਰੋਧਤਾ ਕਰਦੇ ਹਾਂ, ਕਿਉਂਕਿ ਸਾਡਾ ਇਹ ਮੰਨਣਾ ਹੈ ਕਿ ਕਿਤੇ ਨਾ ਕਿਤੇ ਇਹ ਜਿਹੜਾ ਚੀਫ ਮਿਨਿਸਟਰ ਪੰਜਾਬ ਹੈ, ਇਹਦਾ ਵਾਸਤਾ ਦਿੱਲੀ ਦੀ ਸਰਕਾਰ ਨਾਲ ਹੈ।