ਅੰਮ੍ਰਿਤਸਰ: ਵਾਘਾ ਬਾਰਡਰ 'ਤੇ ਚੱਲ ਰਹੇ ਵਪਾਰ ਨੂੰ ਖੋਲਣ ਦੀ ਕਰਾਂਗਾ ਪੂਰੀ ਕੋਸ਼ਿਸ਼- ਤਰਨਜੀਤ ਸਿੰਘ ਸੰਧੂ
ਪੰਜਾਬ ਦੇ ਕਿਸਾਨਾਂ ਨੂੰ ਖੁਸ਼ਹਾਲ ਕਰਨ ਲਈ ਹਰ ਇੱਕ ਕਰਾਂਗਾ ਸੰਭਵ ਕੋਸ਼ਿਸ਼
2027 ਵਿੱਚ ਅੰਮ੍ਰਿਤਸਰ ਚ ਕਰਵਾਇਆ ਜਾਵੇਗਾ ਆਈਪੀਐਲ ਦਾ ਮੈਚ - ਸੰਧੂ
ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਕੋਵਿਡ ਵਿੱਚ ਮੈਨੂੰ ਫੋਨ ਕਰ ਭਾਰਤ ਵਾਪਸ ਭੇਜਣ ਲਈ ਕੀਤੀ ਗਈ ਸੀ ਅਪੀਲ - ਸੰਧੂ
ਕਰਤਾਰਪੁਰ ਕੋਰੀਡੋਰ ਦੀ ਤਰ੍ਹਾਂ ਹੀ ਨਨਕਾਣਾ ਸਾਹਿਬ ਕੋਰੀਡੋਰ ਖੋਲਣ ਦੀ ਵੀ ਕੀਤੀ ਜਾਵੇਗੀ ਮੇਰੇ ਵੱਲੋਂ ਕੋਸ਼ਿਸ਼
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 1 ਅਪ੍ਰੈਲ 2024- ਭਾਰਤ ਦੇ ਸਾਬਕਾ ਅੰਬੈਸਟਰ ਤਰਨਜੀਤ ਸਿੰਘ ਸੰਧੂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਅੰਮ੍ਰਿਤਸਰ ਤੋਂ ਟਿਕਟ ਦੇ ਕੇ ਨਿਵਾਜਿਆ ਗਿਆ ਹੈ। ਅਤੇ ਅੱਜ ਉਹਨਾਂ ਵੱਲੋਂ ਪਲੇਠੀ ਪ੍ਰੈਸ ਕਾਨਫਰਸ ਅੱਜ ਅੰਮ੍ਰਿਤਸਰ ਦੇ ਵਿੱਚ ਆਪਣੇ ਗ੍ਰਹਿ ਨਿਵਾਸ ਵਿਖੇ ਕੀਤੀ ਗਈ। ਉੱਥੇ ਹੀ ਤਰੁਣਜੀਤ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੇ ਵੱਡੇ ਮੁੱਦੇ ਹਨ ਜਿਨਾਂ ਨੂੰ ਲੈ ਕੇ ਜਲਦ ਹੀ ਉਸਦੇ ਹੱਲ ਕੱਢੇ ਜਾ ਸਕਦੇ ਹਨ ਉਹਨਾਂ ਨੇ ਕਿਸਾਨੀ ਅੰਦੋਲਨ ਦੇ ਬਾਰੇ ਵੀ ਬੋਲਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਖੁਸ਼ਹਾਲ ਕਰਨ ਲਈ ਸਾਨੂੰ ਵਿਦੇਸ਼ ਦੇ ਨਾਲ ਕੋਰੀਡੋਰ ਖੁੱਲਣੇ ਪੈਣਗੇ ਉਥੇ ਹੀ ਉਹਨਾਂ ਵੱਲੋਂ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦੀ ਤਰ੍ਹਾਂ ਹੀ ਨਨਕਾਣਾ ਸਾਹਿਬ ਕੋਰੀਡੋਰ ਦੇ ਖੋਲਣ ਦੀ ਤਜਦੀਦ ਵੀ ਰੱਖੀ ਗਈ ਅਤੇ ਉਹਨਾਂ ਦਾ ਕਹਿਣਾ ਸੀ ਕਿ ਆਈ ਸ ਜਲਦੀ ਹੀ ਉਹਨਾਂ ਵੱਲੋਂ ਆਈਸੀਪੀ ਜਾਨੀ ਕਿ ਇੰਟਰਗੇਟਿੰਗ ਚੈੱਕ ਪੋਸਟ ਵੀ ਜਲਦ ਖੋਲਿਆ ਜਾ ਸਕਦਾ ਹੈ।
ਪੁਲਵਾਮਾ ਅਟੈਕ ਤੋਂ ਬਾਅਦ ਅੰਮ੍ਰਿਤਸਰ ਵਿੱਚ ਸਥਿਤ ਇੰਟਰਗੇਟਿੰਗ ਚੈੱਕ ਪੋਸਟ ਜਿਹਨੂੰ ਕਿ ਆਈਸੀਪੀ ਦੇ ਨਾਂ ਤੇ ਜਾਣਿਆ ਜਾਂਦਾ ਹੈ ਉਸ ਨਾਲ ਪਾਕਿਸਤਾਨ ਦਾ ਵਪਾਰ ਪੂਰੀ ਤਰਹਾਂ ਨਾਲ ਠੱਪ ਕਰ ਦਿੱਤਾ ਗਿਆ ਸੀ ਜਿਸ ਦੀ ਹੁਣ ਦੁਬਾਰਾ ਤੋਂ ਸ਼ੁਰੂਆਤ ਹੋਣ ਦੀ ਹਰੀ ਝੰਡੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਵੱਲੋਂ ਇਸ ਦੀ ਹਿਮਾਇਤ ਵੀ ਕੀਤੀ ਹੈ। ਉੱਥੇ ਹੀ ਸੰਧੂ ਵੱਲੋਂ ਪੱਤਰਕਾਰਾਂ ਦਾ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਿਰਫ ਇੱਕ ਰਸਤੇ ਥਾਣੀ ਹੀ ਪੰਜਾਬ ਟਰੇਡ ਕਰੇ ਇਸ ਦੇ ਤਿੰਨ ਚਾਰ ਹੋਰ ਪਹਿਲੂ ਵੀ ਟਰੇਡ ਕਰਨ ਵਾਸਤੇ ਹੋਣੇ ਚਾਹੀਦੇ ਹਨ। ਜਿਸ ਤਰ੍ਹਾਂ ਕਿ ਕਾਰਗੋ ਅਤੇ ਅੰਮ੍ਰਿਤਸਰ ਤੋਂ ਭਿਖੀਵਿੰਡ ਤੱਕ ਚੱਲਣ ਵਾਲੀ ਟ੍ਰੇਨ ਵੀ ਇਸ ਵਿੱਚ ਸ਼ਾਮਿਲ ਹੈ। ਉੱਥੇ ਹੀ ਤਰਨਜੀਤ ਸਿੰਘ ਸੰਧੂ ਨੇ 2017 ਦੇ ਵਿੱਚ ਅੰਮ੍ਰਿਤਸਰ ਚ ਆਈਪੀਐਲ ਦਾ ਮੈਚ ਕਰਵਾਉਣ ਲਈ ਵੀ ਕਿਹਾ ਹੈ ਅਤੇ ਕਿਹਾ ਹੈ ਕਿ ਇਸ ਲਈ ਸਾਨੂੰ ਅੰਮ੍ਰਿਤਸਰ ਲਈ ਇੱਕ ਸਪੈਸ਼ਲ ਪੈਕੇਜ ਲਿਆਉਣ ਦੀ ਵੀ ਜਰੂਰਤ ਪਵੇਗੀ ਉਹਦੇ ਹੀ ਲੰਮੇ ਚਿਰ ਤੋਂ ਸਿੱਖਾਂ ਦੀ ਚੱਲ ਰਹੀ ਮੰਗ ਜਿਸ ਨੂੰ ਕਿ ਨਵਜੋਤ ਸਿੰਘ ਸਿੱਧੂ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੂਰ ਪਾ ਕੇ ਸਿੱਖਾਂ ਲਈ ਵੱਡਾ ਤੋਹਫਾ ਦਿੱਤਾ ਗਿਆ ਸੀ ਕਰਤਾਰਪੁਰ ਸਾਹਿਬ ਹੁਣ ਨਨਕਾਣਾ ਸਾਹਿਬ ਦੇ ਵੀ ਲੋਕ ਦਰਸ਼ਨ ਕਰਨ ਜਾ ਸਕਦੇ ਹਨ ਇਹ ਤਸਦੀਕ ਵੀ ਹੁਣ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਵੱਲੋਂ ਦੱਸੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਬਾਬਤ ਅਸੀਂ ਜਰੂਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਇਸ ਤੇ ਵਿਚਾਰ ਕਰ ਸਕਦੇ ਹਾਂ।
ਇੱਥੇ ਦੱਸਣ ਯੋਗ ਹੈ ਕਿ ਸਿੱਖ ਸਵੇਰ ਸ਼ਾਮ ਆਪਣੀ ਅਰਦਾਸ ਵਿੱਚ ਵਿਛੜੇ ਗੁਰੂਧਾਮਾਂ ਦੇ ਦਰਸ਼ਨ ਦੀਦਾਰਿਆਂ ਲਈ ਅਰਦਾਸ ਕਰਦੇ ਹੋਏ ਨਜ਼ਰ ਆਉਂਦੇ ਹਨ ਅਤੇ ਜਿਸ ਨੂੰ ਥੋੜੀ ਜਿਹੀ ਬੂਰ ਪੈਂਦੀ ਹੋਈ ਉਸ ਵੇਲੇ ਨਜ਼ਰ ਆਈ ਜਦੋਂ ਇਮਰਾਨ ਖਾਨ ਅਤੇ ਨਵਜੋਤ ਸਿੰਘ ਸਿੱਧੂ ਵਿੱਚ ਜੱਫੀ ਪਾਈ ਗਈ ਸੀ ਉਥੇ ਹੀ ਹੁਣ ਇੱਕ ਵਾਰ ਫਿਰ ਤੋਂ ਕਰਤਾਰਪੁਰ ਸਾਹਿਬ ਦੀ ਕੋਰੀਡੋਰ ਨੂੰ ਲੈ ਕੇ ਸਿਆਸਤ ਫਿਰ ਤੋਂ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਹੁਣ ਇਸ ਵਾਰ ਨਨਕਾਣਾ ਸਾਹਿਬ ਕੋਰਡ ਔਰ ਖੁੱਲਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਅਤੇ ਅੰਮ੍ਰਿਤਸਰ ਵਿੱਚ ਹੋਣ ਵਾਲੇ 2027 ਵਿੱਚ ਆਈਪੀਐਲ ਮੈਚ ਨੂੰ ਲੈ ਕੇ ਕੀ ਭਾਰਤੀ ਜਨਤਾ ਪਾਰਟੀ ਦੀ ਨਾ ਨਾਉ ਪਾਰ ਲੱਗ ਸਕਦੀ ਹੈ ਜਾਂ ਡੁੱਬਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਸੰਧੂ ਵੱਲੋਂ ਆਪਣਾ ਵਿਜਨ ਸਾਹਿਬ ਕਰ ਦਿੱਤਾ ਗਿਆ ਹੈ।