ਮਿਡ ਡੇਅ ਵਰਕਰਜ ਯੂਨੀਅਨ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ
- ਹਰਿਆਣਾ ਦੀ ਤਰਜ਼ ਤੇ ਤਨਖਾਹ ਵਾਧੇ ਦੀ ਕੀਤੀ ਮੰਗ
- ਸਿਹਤ ਬੀਮਾ ਅਤੇ ਵਰਦੀਆਂ ਦੇਣ ਦੀ ਕੀਤੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ 2 ਅਪ੍ਰੈਲ 2024 - ਮਿਡ ਡੇਅ ਮੀਲ ਵਰਕਰਜ ਯੂਨੀਅਨ ਬਲਾਕ ਗੁਰਦਾਸਪੁਰ ਦੀ ਮੀਟਿੰਗ ਪ੍ਰਧਾਨ ਮੋਨਿਕਾ , ਜਨਰਲ ਸਕੱਤਰ ਚੰਪਾ ਦੇਵੀ, ਸੀਨੀਅਰ ਮੀਤ ਪ੍ਰਧਾਨ ਪੂਜਾ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਵਿੱਚ ਵਰਕਰਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮਹਿੰਗਾਈ ਦੇ ਯੁੱਗ ਵਿਚ ਘੱਟੋ ਘੱਟ ਜੀਣ ਯੋਗ ਉਜਰਤ 26000 ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇ। ਹਰਿਆਣਾ ਦੀ ਤਰਜ਼ ਤੇ 6500 ਰੁਪਏ ਤੁਰੰਤ ਚੋਣ ਕਮਿਸ਼ਨ ਤੋਂ ਮਨਜ਼ੂਰੀ ਨਾਲ ਤਨਖਾਹ ਵਾਧਾ ਕੀਤਾ ਜਾਵੇ, ਚੋਣਾਂ ਵਿੱਚ ਕੰਮ ਦੇ ਬਦਲੇ ਮਿਹਨਤਾਨੇ ਨੂੰ ਪਹਿਲਾਂ ਜਾਰੀ ਕੀਤਾ ਜਾਵੇ,ਸਿਹਤ ਬੀਮਾ ਅਤੇ ਵਰਦੀਆਂ ਦਿੱਤੀਆਂ ਜਾਣ। ਵਰਕਰਾਂ ਕਿਹਾ ਕਿ 3000 ਰੁਪਏ ਮਹੀਨੇ ਦੀ ਉਜਰਤ ਨਾਲ ਘਰਾਂ ਦਾ ਗੁਜਾਰਾ ਨਹੀਂ ਹੋ ਰਿਹਾ।
ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਦਾਸਪੁਰ1 ਸ ਗੁਰਇਕਬਾਲ ਸਿੰਘ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਦਾਸਪੁਰ 2 ਸ੍ਰੀ ਰਾਕੇਸ਼ ਸ਼ਰਮਾ, ਸੰਦੀਪ ਕੁਮਾਰ ਅਤੇ ਸੁਰੇਸ ਸ਼ਰਮਾ ਬਲਾਕ ਮੈਨੇਜਰ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ। ਆਗੂਆਂ ਮੰਗ ਕੀਤੀ ਕਿ ਮਿਡ ਡੇਅ ਮੀਲ ਮੈਨੇਜਰਾਂ ਨੂੰ ਵੀ ਪੱਕਾ ਕੀਤਾ ਜਾਵੇ। ਇਸ ਸਮੇਂ ਤਾਰਾ ਰਾਣੀ, ਮੋਨਿਕਾ, ਜੋਤੀ, ਵਿਮਲਾ ਦੇਵੀਂ, ਨੀਲੋ ਦੇਵੀ, ਪੂਜਾ, ਕਮਲੇਸ਼ ਕੁਮਾਰੀ, ਵੰਦਨਾ, ਨਿਰਮਲਾ, ਕਾਂਤਾ, ਜਸਵਿੰਦਰ ਕੌਰ, ਪਰਮਜੀਤ, ਜੀਵਨ, ਮਨਜੀਤ ਕੌਰ,ਸੁਨੀਤਾ, ਸੁਰਜੀਤ ਕੌਰ ਰਾਜਵੰਤ, ਸੁਖਰਾਜ , ਮਨਦੀਪ ਰਾਣੀ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂ , ਅਨਿਲ ਕੁਮਾਰ ਲਾਹੌਰੀਆ, ਕੁਲਦੀਪ ਪੁਰੋਵਾਲ ਆਦਿ ਹਾਜ਼ਰ ਸਨ।