ਸੈਲਫੀ ਪੁਆਇੰਟ ਬਣਾਉਣ ਦਾ ਮੁੱਖ ਉਦੇਸ਼ ਚੋਣਾਂ ਵਾਲੇ ਦਿਨ ਨੋਜਵਾਨਾਂ ਦੀ ਸਮੂਲਿਅਤ ਨੂੰ ਵਧਾਉਣਾ ਹੈ - ਜਸਵਿੰਦਰ ਕੌਰ
- ਵਿਦਿਆਰਥੀ ਸੈਲਫੀ ਕਰਵਾ ਕੇ ਆਪਣੇ ਸ਼ੋਸ਼ਲ ਮੀਡੀਆ ਪ੍ਰੋਫਾਇਲ ਤੇ ਲਗਾਉਣ – ਜ਼ਿਲ੍ਹਾ ਸਵੀਪ ਨੋਡਲ ਅਫਸਰ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 02 ਮਾਰਚ-2024 - ਮੁੱਖ ਚੋਣ ਅਫਸਰ ਪੰਜਾਬ ਦੇ ਹੁਕਮਾਂ ਅਤੇ ਜ਼ਿਲ੍ਹਾ ਚੋਣ ਅਫਸਰ ਮਾਲੇਰਕੋਟਲਾ ਡਾ. ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਵੋਟਰ ਜਾਗਰੂਕਤਾ ਨੂੰ ਮੁੱਖ ਰਖਦੇ ਹੋਏ ਨੌਜਵਾਨਾਂ ਦੀ ਸਹਿ-ਭਾਗਤਾ ਨੂੰ ਵਧਾਉਣ ਲਈ ਅੱਜ ਸਰਕਾਰੀ ਕਾਲਜ ਆਫ ਐਜੂਕੇਸ਼ਨ ਮਾਲੇਰਕੋਟਲਾ ਵਿਖੇ ਜ਼ਿਲ੍ਹਾ ਸਵੀਪ ਨੋਡਲ ਅਫਸਰ-ਕਮ- ਜ਼ਿਲ੍ਹਾ ਸਿੱਖਿਆ ਅਫਸਰ (ਸ.ਸ) ਮਾਲੇਰਕੋਟਲਾ ਜਸਵਿੰਦਰ ਕੌਰ ਦੀ ਅਗਵਾਈ ਵਿੱਚ ਸੈਲਫੀ ਪੁਆਇੰਟ ਲਗਾ ਕੇ ਨੌਜਵਾਨਾਂ ਨੂੰ ਚੋਣਾਂ ਵਾਲੇ ਦਿਨ ਆਪਣੀ ਵੋਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ । ਇਸ ਮੌਕੇ ਸੈਲਫੀ ਪੁਆਇੰਟ ਨੂੰ ਲੈ ਕਿ ਵਿਦਿਆਰਥੀਆਂ ਵਿੱਚ ਸੈਲਫੀ ਕਰਵਾਉਣ ਦਾ ਕਾਫੀ ਉਤਸ਼ਾਹ ਨਜਰ ਆਇਆ। ਵਿਦਿਆਰਥੀਆਂ ਨੇ ਮੌਕੇ ਤੇ ਸੈਲਫੀਆਂ ਕਰਵਾ ਕੇ ਆਪਣੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਸਾਂਝੀਆਂ ਕੀਤੀਆਂ ।
ਇਸ ਮੌਕੇ ਜ਼ਿਲ੍ਹਾ ਸਵੀਪ ਨੋਡਲ ਅਫਸਰ ਜਸਵਿੰਦਰ ਕੌਰ ਨੇ ਕਿਹਾ ਕਿ ਲੋਕਤੰਤਰ ਨੂੰ ਸਵੱਸਥ ਅਤੇ ਮਜਬੂਤ ਬਣਾਉਣ ਲਈ ਨੌਜਵਾਨਾਂ ਦਾ ਮੱਹਤਵਪੂਰਨ ਰੋਲ ਹੁੰਦਾ ਹੈ। ਇਸ ਕਰਕੇ ਵਿਦਿਆਰਥੀਆਂ ਨੂੰ ਭਾਰਤੀ ਚੋਣ ਪ੍ਰਕਿਰਿਆ ਵਿੱਚ ਵੱਧ- ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਜ਼ਿਲ੍ਹਾ ਸਵੀਪ ਨੋਡਲ ਅਫਸਰ (ਕਾਲਜਾਂ) ਮੁੰਹਮਦ ਇਰਫਾਨ ਫਾਰੂਕੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅੱਜ ਦਾ ਯੁੱਗ ਸ਼ੋਸ਼ਲ ਮੀਡੀਆ ਦਾ ਯੁੱਗ ਹੈ। ਇਸ ਦੀ ਸਾਕਾਰਾਤਮਕ ਵਰਤੋ ਕਰਦੇ ਹੋਏ ਤੁਸੀਂ ਆਪਣੇ ਸ਼ੋਸ਼ਲ ਮੀਡੀਆ ਗਰੁੱਪਾਂ ਰਾਹੀ ਲੋਕਤੰਤਰ ਦੇ ਤਿਉਹਾਰ ਲੋਕ ਸਭਾ ਦੀਆਂ ਚੋਣਾਂ ਜੋ ਕਿ 1 ਜੂਨ 2024 ਨੂੰ ਪੰਜਾਬ ਵਿੱਚ ਹੋਣੀਆ ਹਨ, ਆਪਣੀ ਵੋਟ ਦੀ ਵਰਤੋ ਜਾਗਰੂਕ ਹੋ ਕੇ ਕਰਨ ਦੇ ਨਾਲ- ਨਾਲ ਆਪਣੀ ਇਸ ਆਵਾਜ ਨੂੰ ਲੋਕਾਂ ਤੱਕ ਵੀ ਪਹੁੰਚਾਓ।
ਸਹਾਇਕ ਨੋਡਲ ਅਫਸਰ ਮੁੰਹਮਦ ਬਸ਼ੀਰ ਨੇ ਵਿਦਿਆਰਥੀਆਂ ਨੂੰ ਸੀ ਵਿਜਿਲ ਐੱਪ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਤੁਸੀਂ ਇਸ ਐੱਪ ਰਾਹੀ ਚੋਣ ਕਮਿਸ਼ਨ ਤੱਕ ਪਹੁੰਚਾ ਸਕਦੇ ਹੋ। ਇਸ ਐੱਪ ਰਾਹੀ ਹੋਈ ਸ਼ਿਕਾਇਤ ਤੇ 100 ਮਿੰਟ ਦੇ ਅੰਦਰ- ਅੰਦਰ ਕਾਰਵਾਈ ਕੀਤੀ ਜਾਣੀ ਲਾਜਮੀ ਹੈ। ਇਸ ਦੇ ਨਾਲ ਹੀ ਵੋਟਰ ਹੈਲਪਲਾਈਨ ਐੱਪ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਸਵੀਪ ਟੀਮ ਦੇ ਮੁੰਹਮਦ ਸਾਜਿਦ ਅਤੇ ਰਾਸ਼ੀਦ ਅਦਰੀਸ ਤੇ ਪ੍ਰੋ. ਜਤਿੰਦਰ ਸਿੰਘ, ਹਰਪ੍ਰੀਤ ਕੌਰ, ਕਰਮਪ੍ਰੀਤ ਕੌਰ, ਮਨਪ੍ਰੀਤ ਕੌਰ ਅਤੇ ਕਾਲਜ ਦੇ ਵਿਦਿਆਰਥੀ ਹਾਜਰ ਸਨ।