ਸਾਬਕਾ ਸੰਸਦੀ ਸਕੱਤਰ ਬੀਬੀ ਫ਼ਰਜ਼ਾਨਾ ਆਲਮ ਦੀ ਰਿਹਾਇਸ਼ ਆਲਮ ਹਾਊਸ ਵਿਖੇ ਹੋਈ ਇਫਤਾਰ ਪਾਰਟੀ
- ਆਪਸੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਇਕੋ ਜਿਹੇ ਪ੍ਰੋਗਰਾਮ ਕਰਨੇ ਚਾਹੀਦੇ-ਫਰਜ਼ਾਨਾ ਆਲਮ
- ਸਾਬਕਾ ਡੀਜੀਪੀ ਮਰਹੂਮ ਆਲਮ ਸਾਹਿਬ ਵੱਲੋਂ ਪਿਛਲੇ 14 ਸਾਲਾਂ ਤੋਂ ਸ਼ੁਰੂ ਕੀਤੀ ਆਲਮ ਹਾਊਸ ਵਿਖੇ ਰੋਜਾ ਖਲਾਉਣ ਦੀ ਰਿਵਾਇਤ ਬਾਦ ਦਸਤੂਰ ਅੱਜ ਵੀ ਜਾਰੀ-ਜਥੇਦਾਰ ਹਾਕਮ ਚੱਕ
ਮਲੇਰਕੋਟਲਾ, 2 ਅਪ੍ਰੈਲ 2024: ਰਮਜ਼ਾਨ ਦੇ ਮੁਬਾਰਿਕ ਮਹੀਨੇ ਦੇ ਚਲਦਿਆਂ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਰੋਜ਼ੇ ਰੱਖੇ ਜਾ ਰਹੇ ਹਨ ਅਤੇ ਅਫਤਾਰੀਆਂ ਦਾ ਸਿਲਸਿਲਾ ਸ਼ੁਰੂ ਚੱਲ ਰਿਹਾ ਹੈ। ਇਸੇ ਕੜੀ ਤਹਿਤ ਅੱਜ ਸਾਬਕਾ ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ ਨੇ ਆਪਣੀ ਰਿਹਾਇਸ਼ ਮਲੇਰਕੋਟਲਾ ਵਿਖੇ ਆਲਮ ਹਾਊਸ ਵਿੱਚ ਰੋਜਾ ਅਫਤਾਰੀ ਕੀਤੀ ਜਿਥੇ ਮੁਸਲਿਮ ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਰੋਜ਼ੇ ਖੋਲੇ। ਇਸ ਰੋਜ਼ਾ ਅਫਤਾਰੀ ਦੀ ਅਗਵਾਈ ਜਥੇਦਾਰ ਹਾਕਮ ਸਿੰਘ ਚੱਕ ਵੱਲੋਂ ਕੀਤੀ ਗਈ ਜੋ ਕਿ ਬੀਬੀ ਫਰਜ਼ਾਨਾ ਆਲਮ ਦੇ ਬਹੁਤ ਹੀ ਨੇੜੇ ਅਤੇ ਪੁੱਤਰਾਂ ਵਾਂਗ ਸੇਵਾਵਾਂ ਦੇ ਰਹੇ ਹਨ ।
ਬੀਬੀ ਫਰਜ਼ਾਨਾ ਆਲਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਸੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਇਕੋ ਜਿਹੇ ਪ੍ਰੋਗਰਾਮ ਕਰਨੇ ਚਾਹੀਦੇ ਹਨ। ਇਸ ਸਮੇਂ ਸ਼ਹਿਰ ਦੇ ਪਤਵੰਤਿਆਂ ਤੋਂ ਇਲਾਵਾ ਬੀਬੀ ਵਰਜ਼ਾਨਾ ਆਲਮ ਦੀ ਪੁਰੀ ਟੀਮ ਹਾਜ਼ਰ ਸੀ। ਇਸ ਮੌਕੇ ਤੇ ਜਥੇਦਾਰ ਹਾਕਮ ਸਿੰਘ ਚੱਕ ਨੇ ਕਿਹਾ ਕਿ ਸਾਬਕਾ ਡੀਜੀਪੀ ਮਰਹੂਮ ਆਲਮ ਸਾਹਿਬ ਵੱਲੋਂ ਪਿਛਲੇ 14 ਸਾਲਾਂ ਤੋਂ ਸ਼ੁਰੂ ਕੀਤੀ ਆਲਮ ਹਾਊਸ ਵਿਖੇ ਰੋਜਾ ਖਲਾਉਣ ਦੀ ਰਿਵਾਇਤ ਬਾਦ ਦਸਤੂਰ ਅੱਜ ਵੀ ਜਾਰੀ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕ ਦਸਤਰਖਾਨ ਤੇ ਬੈਠ ਕੇ ਰੋਜ਼ਾ ਅਫਤਾਰੀ ਕਰਦੇ ਹਨ । ਇਸ ਸਮੇਂ ਸ਼ਹਿਰ ਦੀਆਂ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਵੀ ਰੋਜ਼ ਖੋਲੇ।