← ਪਿਛੇ ਪਰਤੋ
ਤਿਹਾੜ ਜੇਲ੍ਹ ’ਚ ਕੇਜਰੀਵਾਲ ਦੀਆਂ ਸਿਆਸੀ ਮੀਟਿੰਗਾਂ ਤੇ ਫਾਈਲਾਂ ’ਤੇ ਹਸਤਾਖ਼ਰ ਕਰਨ ’ਤੇ ਲੱਗੀ ਪਾਬੰਦੀ-ਹਿੰਦੋਸਤਾਨ ਟਾਈਮਜ਼ ਰਿਪੋਰਟ ਨਵੀਂ ਦਿੱਲੀ, 3 ਅਪ੍ਰੈਲ, 2024: ਤਿਹਾੜ ਜੇਲ੍ਹ ਵਿਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਿਆਸੀ ਮੀਟਿੰਗਾਂ ਕਰਨ ਜਾਂ ਫਾਈਲਾਂ ’ਤੇ ਹਸਤਾਖ਼ਰ ਕਰਨ ’ਤੇ ਜੇਲ੍ਹ ਅਧਿਕਾਰੀਆਂ ਨੇ ਪਾਬੰਦੀ ਲਗਾ ਦਿੱਤੀ ਹੈ। ਇਹ ਪ੍ਰਗਟਾਵਾ ਹਿੰਦੋਸਤਾਨ ਟਾਈਮਜ਼ ਨੇ ਇਕ ਰਿਪੋਰਟ ਵਿਚ ਕੀਤਾ ਹੈ। ਰਿਪੋਰਟ ਵਿਚ ਦੱਸਿਆ ਗਿਆ ਕਿ ਜੇਲ੍ਹ ਨੰਬਰ 2 ਜਿਥੇ ਕੇਜਰੀਵਾਲ ਕੈਦ ਹਨ,ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਜੇਲ੍ਹ ਨਿਯਮਾਵਲੀ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਖਾਸ ਤੌਰ ’ਤੇ ਫੋਨ ਕਾਲ ਤੇ ਪਰਿਵਾਰਕ ਮੈਂਬਰਾਂ ਨਾਲ ਮੀਟਿੰਗਾਂ ਦੇ ਮਾਮਲੇ ਵਿਚ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਹੁਣ ਜੇਕਰ ਕੇਜਰੀਵਾਲ ਨੇ ਫਾਈਲਾਂ ’ਤੇ ਹਸਤਾਖ਼ਰ ਕਰਨੇ ਹਨ ਤਾਂ ਉਹਨਾਂ ਨੂੰ ਇਜਾਜ਼ਤ ਲੈਣ ਵਾਸਤੇ ਅਦਾਲਤ ਦਾ ਰੁਖ਼ ਕਰਨਾ ਪਵੇਗਾ। ਕੇਜਰੀਵਾਲ ਨੇ ਜੇਲ੍ਹ ਵਿਚ ਪਹਿਲੇ ਦਿਨ ਆਪਣੀ ਸਹੂਲਤ ਦੀ ਵਰਤੋਂ ਕਰਦਿਆਂ ਆਪਣੀ ਪਤਨੀ ਨਾਲ 25 ਮਿੰਟ ਤੱਕ ਵੀਡੀਓ ਕਾਲ ’ਤੇ ਗੱਲਬਾਤ ਕੀਤੀ। ਉਹਨਾਂ ਆਪਣੇ ਸਾਥੀ ਕੈਦੀਆਂ ਨਾਲ ਵੀ ਚਰਚਾ ਕੀਤੀ। ਜੇਲ੍ਹ ਵਿਚ ਡਾਕਟਰਾਂ ਨੈੰ ਉਹਨਾਂ ਦਾ ਮੁਆਇਨਾ ਵੀ ਕੀਤਾ।
Total Responses : 24767