ਅੰਮ੍ਰਿਤਸਰੀਏ ਕਾਰੋਬਾਰੀਆਂ ਲਈ ਉਮੀਦ ਬਣੇ ਤਰਨਜੀਤ ਸਿੰਘ ਸੰਧੂ
ਬਿਜ਼ਨਸ ਕਨਕਲੇਵ 2024 ਕਾਰੋਬਾਰੀਆਂ ’ਚ ਭਾਰੀ ਉਤਸ਼ਾਹ ਦੇ ਚਲਦਿਆਂ ਦੇਰ ਸ਼ਾਮ ਤਕ ਚਲਿਆ
ਗੁਰੂ ਨਗਰੀ ’ਚ ਵਪਾਰ ਅਤੇ ਸਨਅਤ ਨੂੰ ਮੁੜ ਖੜ੍ਹਾ ਕਰਨਾ ਮੇਰਾ ਪ੍ਰਥਮ ਉਦੇਸ਼ : ਤਰਨਜੀਤ ਸਿੰਘ ਸੰਧੂ ।
ਅਮਰੀਕੀ ਕੰਪਨੀਆਂ ਅੰਮ੍ਰਿਤਸਰ ’ਚ ਜਲਦ ਨਿਵੇਸ਼ ਕਰਨਗੀਆਂ : ਡਾ. ਮੁਕੇਸ਼ ਆਘੀ ।
ਸੰਧੂ ਦੀਆਂ ਕੋਸ਼ਿਸ਼ਾਂ ਸਦਕਾ ਡਾ. ਮੁਕੇਸ਼ ਆਘੀ ਅਤੇ ਸ਼ੈਲੇਸ਼ ਪਾਠਕ ਅੰਮ੍ਰਿਤਸਰ ਦੇ ਕਾਰੋਬਾਰੀਆਂ ਨਾਲ ਰੂਬਰੂ ਹੋਏ।
ਅੰਮ੍ਰਿਤਸਰ 3 ਅਪ੍ਰੈਲ 2024 : ਅੰਮ੍ਰਿਤਸਰ ਵਾਸੀਆਂ ਨੂੰ ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ 'ਚ ਭਾਰਤ ਦੇ ਰਾਜਦੂਤ ਰਹੇ ਸ. ਤਰਨਜੀਤ ਸਿੰਘ ਸੰਧੂ ਦੀ ਗੁਰੂ ਨਗਰੀ ਦੀ ਖ਼ੁਸ਼ਹਾਲੀ ਅਤੇ ਵਿਕਾਸ ਮਾਡਲ ਅਤੇ ਵਿਜ਼ਨ ’ਚ ਉਮੀਦ ਦੀ ਕਿਰਨ ਨਜ਼ਰ ਆ ਰਹੀ ਹੈ। ਸਥਾਨਕ ਹੋਟਲ ਵਿਖੇ ਸਰਦਾਰ ਸੰਧੂ ਦੇ ਸੱਦੇ ’ਤੇ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ ਅਮਰੀਕਾ-ਭਾਰਤ ਰਣਨੀਤਿਕ ਭਾਈਵਾਲੀ ਫੋਰਮ ਅਤੇ ਫਿੱਕੀ ਦੇ ਸਹਿਯੋਗ ਨਾਲ ਕਰਾਏ ਗਏ ਬਿਜ਼ਨਸ ਕਨਕਲੇਵ 2024 ਵਿਚ ਹਿੱਸਾ ਲੈਣ ਆਏ ਸ਼ਹਿਰ ਦੇ ਉੱਘੇ ਵਪਾਰੀਆਂ ਅਤੇ ਸਨਅਤਕਾਰਾਂ ਨੇ ਸਵਾਲ ਜਵਾਬ ਸੈਸ਼ਨ ਦੌਰਾਨ ਗੁਰੂ ਨਗਰੀ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦਿਆਂ ਸਰਦਾਰ ਤਰਨਜੀਤ ਸਿੰਘ ਸੰਧੂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤੁਹਾਡੇ ਆਉਣ ਨਾਲ ਇਕ ਉਮੀਦ ਜਾਗੀ ਹੈ। ਅੱਜ ਤਕ ਸਾਨੂੰ ਸਹੀ ਆਗੂ ਨਹੀਂ ਮਿਲਿਆ ਸੀ, ਪਰ ਹੁਣ ਵਿਜ਼ਨ ਵਾਲਾ ਬੰਦਾ ਸ਼ਹਿਰ ਦੀ ਸੇਵਾ ਲਈ ਮੈਦਾਨ ਵਿਚ ਆਇਆ ਹੈ ਤਾਂ ਸ਼ਹਿਰ ਦੀ ਨੁਹਾਰ ਬਦਲਣ ਅਤੇ ਇਸ ਨੂੰ ਆਪਣਾ ਪਹਿਲੇ ਵਾਲਾ ਮੁਕਾਮ ਮੁੜ ਦਿਵਾਉਣ ਲਈ ਅਸੀਂ ਤੁਹਾਡੇ ਨਾਲ ਮਿਲ ਕੇ ਸੇਵਾ ਕਰਨ ਲਈ ਤਿਆਰ ਹਾਂ।
ਇਸ ’ਤੇ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਮੈ ਆਪਣੇ ਅੰਦਰ ਦਾਦਾ ਸ਼ਹੀਦ ਸਰਦਾਰ ਤੇਜਾ ਸਿੰਘ ਸਮੁੰਦਰੀ ਅਤੇ ਪਿਤਾ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਦੀ ਤਰਾਂ ਹੀ ਸੇਵਾ ਦਾ ਜਨੂਨ ਰੱਖਦਾ ਹਾਂ। ਸ਼ਹਿਰ ਦਾ ਵਿਕਾਸ ਹੀ ਮੇਰਾ ਏਜੰਡਾ ਹੈ। ਸਭ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਉਨ੍ਹਾਂ ਅੰਮ੍ਰਿਤਸਰ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਵਚਨਬੱਧਤਾ ਦਾ ਪ੍ਰਣ ਲਿਆ। ਉਨ੍ਹਾਂ ਕਿਹਾ ਕਿ ਬਹੁ ਕੌਮੀ ਵਿਦੇਸ਼ੀ ਕੰਪਨੀਆਂ ਅੰਮ੍ਰਿਤਸਰ ਵਿੱਚ ਆਪਣੇ ਪ੍ਰੋਜੈਕਟ ਲਗਾਉਣ ਲਈ ਤਿਆਰ ਬੈਠੀਆਂ ਹਨ, ਜਿਸ ਦਾ ਇਲਾਕਾ ਨਿਵਾਸੀਆਂ ਨੂੰ ਜਲਦ ਹੀ ਫ਼ਾਇਦਾ ਦਵਾ ਕੇ ਗੁਰੂ ਨਗਰੀ ਨੂੰ ਹਰ ਪੱਖ ਤੋਂ ਵਧੀਆ ਤਰੀਕੇ ਨਾਲ ਵਿਕਸਤ ਅਤੇ ਖ਼ੁਸ਼ਹਾਲ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ’ਚ ਗੁਰੂ ਸਾਹਿਬਾਨ ਨੇ ਵਪਾਰ ਅਤੇ ਲਘੂ ਉਦਯੋਗ ਨੂੰ ਸਥਾਪਿਤ ਕੀਤਾ ਸੀ। ਸਾਨੂੰ ਇਕੱਠੇ ਹੋ ਕੇ ਅੱਗੇ ਆਉਣਾ ਹੋਵੇਗਾ। ਅਜ਼ਾਦੀ ਤੋਂ ਪਹਿਲਾਂ ਕੱਪੜਾ ਉਦਯੋਗ ’ਚ ਅੰਮ੍ਰਿਤਸਰ ਪਹਿਲੇ ਸਥਾਨ ’ਤੇ ਸੀ ਜੋ ਹੁਣ ਘਟ ਕੇ 25 ਫ਼ੀਸਦੀ ਰਹਿ ਗਿਆ ਹੈ। ਇਸ ਨੂੰ ਠੋਸ ਨੀਤੀਆਂ ਰਾਹੀਂ ਮੁੜ ਸਥਾਪਿਤ ਕੀਤਾ ਜਾਵੇਗਾ। ਸਰਦਾਰ ਸੰਧੂ ਨੇ ਕਿਹਾ ਕਿ ਖੇਤੀ ਤੋਂ ਬਾਅਦ ਟੈਕਸਟਾਈਲ ਉਦਯੋਗ ਖੇਤਰ ਹੀ ਹੈ ਜੋ ਲੋਕਾਂ ਨੂੰ ਵੱਧ ਰੁਜ਼ਗਾਰ ਦੇ ਸਕਦੀ ਹੈ। ਅੰਮ੍ਰਿਤਸਰ ਦੀ ਆਬਾਦੀ ਦਾ 45 % ਨੌਜਵਾਨ ਹਨ। ਇਸ ਸ਼ਕਤੀ ਨੂੰ ਸਹੀ ਦਿਸ਼ਾ ਵਿਚ ਉਪਯੋਗ ਕੀਤਾ ਜਾਵੇ ਤਾਂ ਸਭ ਕੁਝ ਸੰਭਵ ਹੈ। ਉਨ੍ਹਾਂ ਨਵੀਨ ਤਕਨੀਕ ਵਾਲੀ ਵਿਸ਼ਵ ਪੱਧਰੀ ਸਿੱਖਿਆ ’ਤੇ ਜ਼ੋਰ ਦਿੱਤਾ।। ਉਨ੍ਹਾਂ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਰਾਜਦੂਤ ਬਣਾ ਕੇ ਅਮਰੀਕਾ ’ਚ ਭੇਜਿਆ ਗਿਆ ਤਾਂ ਕਈ ਲੋਕ ਕਹਿੰਦੇ ਸਨ ਕਿ ਕਈ ਆਏ ਕਈ ਗਏ, ਪਰ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਉੱਥੇ ਸਾਰਥਿਕ ਕੰਮ ਕੀਤੇ ਜਾ ਸਕੇ ਅਤੇ ਭਾਰਤ ਅਮਰੀਕਾ ਸੰਬੰਧ ਭਾਈਵਾਲੀ ’ਚ ਤਬਦੀਲ ਹੋਇਆ। ਅੱਜ ਦੇਹਾਂ ਦੇਸ਼ਾਂ ਵਿਚ ਵਪਾਰ, ਉਦਯੋਗ, ਸਾਇੰਸ ਐਡ ਟੈਕਨਾਲੋਜੀ ਅਤੇ ਫ਼ੌਜੀ ਸਨਅਤ ’ਚ ਵੀ ਭਾਈਵਾਲੀ ਹੈ। ਅਮਰੀਕੀ ਕੰਪਨੀਆਂ ਭਾਰਤ ’ਚ ਨਿਵੇਸ਼ ਕਰ ਰਹੀਆਂ ਹਨ, ਪਰ ਨਿਵੇਸ਼ ਅੰਮ੍ਰਿਤਸਰ ਵੀ ਕਰਾਇਆ ਜਾਵੇਗਾ। ਅਮਰੀਕਨ ਕੌਂਸਲੇਟ ਖੋਲ੍ਹਣ ਨਾਲ ਅੰਮ੍ਰਿਤਸਰ ਦਾ ਅਮਰੀਕਾ ਨਾਲ ਸਿੱਧਾ ਸੰਬੰਧ ਬਣੇਗਾ। ਉਨ੍ਹਾਂ ਕਿਹਾ ਅੰਮ੍ਰਿਤਸਰ ਦੇ ਕਾਰਗੋ ਦੀ ਪੂਰੀ ਸਮਰੱਥਾ ਦਾ ਲਾਭ ਲਿਆ ਜਾਵੇਗਾ। ਇੱਥੋਂ ਫਲ਼ ਅਤੇ ਸਬਜ਼ੀਆਂ ਖਾੜੀ ਅਤੇ ਹੋਰ ਦੇਸ਼ਾਂ ਵਿਚ ਸਪਲਾਈ ਕਰਦਿਆਂ ਕਿਸਾਨਾਂ ਅਤੇ ਵਪਾਰੀਆਂ ਦੀ ਆਮਦਨੀ ਵਧਾਈ ਜਾ ਸਕਦੀ ਹੈ। ਇੱਥੋਂ ਦੀਆਂ ਸਭਿਆਚਾਰਕ ਵਸਤਾਂ ਫੁਲਕਾਰੀ, ਪੰਜਾਬੀ ਜੁੱਤੀਆਂ, ਗਹਿਣਿਆਂ ਦੀ ਪ੍ਰਵਾਸੀ ਪੰਜਾਬੀਆਂ ’ਚ ਬਹੁਤ ਮੰਗ ਹੈ, ਕਿਉਂਕਿ ਇਨ੍ਹਾਂ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਤਸਕਰੀ ਅਤੇ ਨਸ਼ੇ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸ਼ਾਮਿਲ ਅਨਸਰਾਂ ਨੂੰ ਹਰ ਸੰਭਵ ਕਾਨੂੰਨੀ ਤਰੀਕੇ ਨਾਲ ਸਖ਼ਤ ਸਜਾਵਾਂ ਦਿਵਾ ਕੇ ਰੋਕਿਆ ਜਾਵੇਗਾ।
ਇਸ ਤੋਂ ਪਹਿਲਾਂ ਬੋਲਦਿਆਂ ਅਮਰੀਕਾ-ਭਾਰਤ ਰਣਨੀਤੀ ਭਾਈਵਾਲੀ ਫੋਰਮ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਮੁਕੇਸ਼ ਆਘੀ ਨੇ ਕਿਹਾ ਕਿ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਇਕ ਕਾਬਲ ਵਿਅਕਤੀ ਹਨ। ਜਿਸ ਦੀ ਮਿਹਨਤ ਸਦਕਾ ਅਮਰੀਕੀ ਕੰਪਨੀਆਂ ਇਥੇ ਆਉਣਗੀਆਂ। ਉਨ੍ਹਾਂ ਕਿਹਾ ਕਿ ਸਰਦਾਰ ਸੰਧੂ ਨੇ ਸਾਨੂੰ ਅੰਮ੍ਰਿਤਸਰ ਆਉਣ ਦਾ ਸੱਦਾ ਦਿੱਤਾ। ਭਾਰਤ ਅਮਰੀਕਾ ਸੰਬੰਧ ਹੁਣ ਭਾਈਵਾਲੀ ਨਾਲ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਹੁਣ ਅਮਰੀਕਾ ਅਤੇ ਅੰਮ੍ਰਿਤਸਰ ਦਰਮਿਆਨ ਸੰਬੰਧ ਵੀ ਜਲਦ ਸਥਾਪਿਤ ਹੋਵੇਗਾ। ਅਸੀਂ ਇਥੇ ਕਾਰੋਬਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਜਾਣਨ ਲਈ ਆਏ ਹਾਂ, ਅਸੀਂ ਉਨ੍ਹਾਂ ਦੀ ਮਦਦ ਕਰਾਂਗੇ।
ਨੌਜਵਾਨ ਪੀੜੀ ਬਹੁਤ ਕੁਝ ਕਰਨਾ ਚਾਹੁੰਦੀ ਹੈ। ਜ਼ਿੰਦਗੀ ਵਿਚ ਅੱਗੇ ਵਧਣਾ ਚਾਹੁੰਦੇ ਹਨ। ਇੱਥੋਂ ਦੇ ਨੌਜਵਾਨਾਂ ਨੂੰ ਵਧੇਰੇ ਸਮਰੱਥ ਬਣਾਉਣ ਲਈ ਕਿੱਤਾਮੁਖੀ ਸਿੱਖਿਆ ਪ੍ਰਦਾਨ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਅਮਰੀਕੀ ਕੰਪਨੀਆਂ ਦੇ ਨਿਵੇਸ਼ ਨਾਲ ਅੰਮ੍ਰਿਤਸਰ ’ਚ ਹਜ਼ਾਰਾਂ ਨੌਕਰੀਆਂ ਦਾ ਸਬੱਬ ਬਣੇਗਾ। ਉਨ੍ਹਾਂ ਕਿਹਾ ਕਿ ਯੂ.ਐੱਸ.ਆਈ.ਐੱਸ.ਪੀ.ਐੱਫ਼ ਦੁਨੀਆ ਦੀਆਂ ਟੋਪ 500 ਕੰਪਨੀਆਂ ਵਿਚੋਂ 400 ਕੰਪਨੀਆਂ ਨਾਲ ਸੰਬੰਧ ਰੱਖਦਾ ਹੈ। ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਕੰਪਨੀਆਂ ਭਾਰਤ ’ਚ ਨਿਵੇਸ਼ ਕਰ ਰਹੀਆਂ ਹਨ, ਹੁਣ ਇਹ ਨਿਵੇਸ਼ ਅੰਮ੍ਰਿਤਸਰ ਵੀ ਆਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਚੰਗੀ ਆਮਦਨੀ ਦੇ ਮੌਕੇ ਮਿਲਣ ਤਾਂ ਉਹ ਬਾਹਰ ਕਿਉਂ ਜਾਣਗੇ? ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਟੂਰਿਜ਼ਮ ਲਈ ਵਧੇਰੇ ਅਵਸਰ ਹਨ। ਨੌਜਵਾਨ ਸਟਾਰਟਅੱਪ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸੈਕਟਰ ਨੂੰ ਅੰਮ੍ਰਿਤਸਰ ਲਿਆਉਣਾ ਹੋਵੇਗਾ। ਅੰਮ੍ਰਿਤਸਰ ਲਈ ਏਅਰ ਕੁਨੈਕਟੀਵਿਟੀ ’ਚ ਵਾਧਾ ਕਰਨ ਦੀ ਪਹਿਲ ਕੀਤੀ ਜਾਵੇਗੀ। ਏਅਰ ਕੈਨੇਡਾ ਅੰਮ੍ਰਿਤਸਰ ਉੱਤਰਨ ਲਈ ਤਿਆਰ ਹੈ। ਇਥੇ ਅਮਰੀਕਨ ਕੌਂਸਲੇਟ ਜਲਦ ਖੁਲ੍ਹਵਾਇਆ ਜਾਵੇਗਾ। ਇੱਥੋਂ ਹੀ ਵੀਜ਼ਾ ਮਿਲਿਆ ਕਰੇਗਾ। ਅੰਤਰਰਾਸ਼ਟਰੀ ਵਪਾਰ ਲਈ ਇਥੇ ਅਵਸਰਾਂ ਦੀ ਕਮੀ ਨਹੀਂ ਕਾਰਗੋ ਰਾਹੀਂ ਅੰਮ੍ਰਿਤਸਰ ਤੋਂ ਫਲ਼, ਸਬਜ਼ੀਆਂ ਅੰਮ੍ਰਿਤਸਰ ਦੇ ਗਹਿਣੇ, ਜੁੱਤੀਆਂ, ਫੁਲਕਾਰੀ ਆਦਿ ਵਿਦੇਸ਼ਾਂ ਨੂੰ ਭੇਜੀਆਂ ਜਾ ਸਕਦੀਆਂ ਹਨ। ਸਥਾਨਕ ਕਾਰੋਬਾਰਾਂ ਨੂੰ ਪ੍ਰਮੁੱਖ ਗਲੋਬਲ ਉਦਯੋਗਿਕ ਬ੍ਰਾਂਡਾਂ ਨਾਲ ਸਾਂਝੇਦਾਰੀ ਕਰਨ ਦਾ ਮੌਕਾ ਪ੍ਰਦਾਨ ਕਰਕੇ ਅੰਮ੍ਰਿਤਸਰ ਦੇ ਆਰਥਿਕ ਵਿਕਾਸ ਲਈ ਕੰਮ ਕੀਤਾ ਜਾ ਸਕਦਾ ਹੈ। ਅੱਜ ਦੇ ਇਸ ਸੰਮੇਲਨ ਨਾਲ ਅਮਰੀਕੀ ਕੰਪਨੀਆਂ ਦਾ ਅੰਮ੍ਰਿਤਸਰ ਵਿਚ ਨਿਵੇਸ਼ ਕਰਨ ਦਾ ਰਾਹ ਪੱਧਰਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਪਹਿਲਾਂ ਸਭ ਕੁਝ ਸੀ, ਹੁਣ ਵੀ ਸਾਡੇ ਕੋਲ ਬਹੁਤ ਅਵਸਰ ਹਨ, ਸ਼ਹਿਰ ਦੀ ਸ਼ਾਨ ਮੁੜ ਹਾਸਲ ਕਰਨਾ ਹੋਵੇਗਾ। ਇੰਦੌਰ ਕਿਥੋਂ ਦਾ ਕਿਥੇ ਪਹੁੰਚ ਗਿਆ ਅੰਮ੍ਰਿਤਸਰ ਨੂੰ ਨੂੰ ਬਦਲਣ ਦਾ ਵੇਲਾ ਆ ਗਿਆ ਹੈ।
ਅਮਰੀਕਾ-ਭਾਰਤ ਰਣਨੀਤਿਕ ਭਾਈਵਾਲੀ ਫੋਰਮ ਦੇ ਮੁਖੀ ਡਾ. ਮੁਕੇਸ਼ ਆਘੀ ਜੀ ਨੇ ਅੰਮ੍ਰਿਤਸਰ ਦੇ ਇਲਾਕੇ 'ਚ ਵਪਾਰ ਅਤੇ ਸਨਅਤਾਂ ਦੀ ਤਰੱਕੀ ਲਈ ਅਨੇਕਾਂ ਅਵਸਰਾਂ ਦੀਆਂ ਭਵਿੱਖੀ ਯੋਜਨਾਵਾਂ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ। ਉਹਨਾਂ ਅਮਰੀਕਾ ਅਤੇ ਭਾਰਤ ਦੇ ਵਿਚਕਾਰ ਸਬੰਧਾਂ ਦੀ ਮਜ਼ਬੂਤੀ ਦੇ ਅਵਸਰ ਦਾ ਫ਼ਾਇਦਾ ਲੈਂਦਿਆਂ ਵਪਾਰ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅੰਮ੍ਰਿਤਸਰ ਦੇ ਕਾਰੋਬਾਰੀਆਂ ਨੂੰ ਵਿਸ਼ਵ ਪੱਧਰ 'ਤੇ ਉਨ੍ਹਾਂ ਦੇ ਕਾਰੋਬਾਰ ਨੂੰ ਵਿਸਥਾਰ ਦੇਣ ’ਚ ਮਦਦ ਕਰਨ, ਮਾਲੀਆ ਵਧਾਉਣ ਅਤੇ ਵੱਖ-ਵੱਖ ਖੇਤਰਾਂ ਵਿੱਚ ਕੰਪਨੀਆਂ ਲਈ ਮਾਰਜਿਨ ਵਧਾਉਣ ਦੀ ਪੇਸ਼ਕਸ਼ ਕੀਤੀ।
ਇਸ ਮੌਕੇ ਭਾਰਤ ਦੀ ਉੱਘੇ ਨੈਸ਼ਨਲ ਚੈਂਬਰ ਆਫ਼ ਕਾਮਰਸ, ਫਿੱਕੀ ਦੇ ਸੈਕਟਰੀ ਜਨਰਲ ਸ਼ੈਲੇਸ਼ ਪਾਠਕ ਨੇ ਕਿਹਾ ਕਿ ਤਰਨਜੀਤ ਸਿੰਘ ਸੰਧੂ ਨਵੀਂ ਪੀੜੀ ਲਈ ਭਵਿਖ ਦੇ ਨਿਰਮਾਤਾ ਹਨ, ਸੰਧੂ ਤੋਂ ਬਿਹਤਰ ਨੌਜਵਾਨੀ ਨੂੰ ਸੇਧ ਕੋਈ ਨਹੀਂ ਸਕਦਾ।
ਸਮਾਗਮ ਦੇ ਆਯੋਜਕ ਡਾ. ਸੰਜੀਵ ਲਖਨਪਾਲ ਨੇ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਸੰਮੇਲਨ ਤੋਂ ਭਵਿਖ ’ਚ ਚੰਗੇ ਨਤੀਜੇ ਆਉਣਗੇ। ਪਰ ਮੈਂ ਸੋਚਦਾ ਹਾਂ ਕਿ ਸਾਨੂੰ ਬਹੁਤ ਜਲਦੀ ਅਗਲੇ ਬਿੰਦੂ ’ਤੇ ਜਾਣਾ ਪਏਗਾ