ਕਾਂਗਰਸ ਤੇ AAP ਦਾ ਹੈ ਪੰਜਾਬ 'ਚ ਗੁਪਤ ਗੱਠਜੋੜ : ਬਿਕਰਮ ਸਿੰਘ ਮਜੀਠੀਆ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 8 ਅਪ੍ਰੈਲ 2024 : ਲੋਕ ਸਭਾ ਚੋਣਾਂ 2024 ਨੂੰ ਲੈ ਕੇ ਹੁਣ ਰਾਜਨੀਤਿਕ ਪੂਰੀ ਤਰੀਕੇ ਗਰਮਾ ਚੁੱਕੀ ਹੈ। ਹਰੇਕ ਪਾਰਟੀ ਵੱਲੋਂ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾ ਰਹੇ ਹਨ। ਅੱਜ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਦੇ ਬਾਈਪਾਸ ਤੇ ਇੱਕ ਨਿੱਜੀ ਰੈਸਟੋਰੈਂਟ ਦੇ ਵਿੱਚ ਭਰਵੀਂ ਮੀਟਿੰਗ ਕੀਤੀ ਗਈ । ਜਿਸ ਵਿੱਚ ਬਿਕਰਮ ਸਿੰਘ ਮਜੀਠੀਆ ਵੀ ਪਹੁੰਚੇ ।
ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਇਹ ਐਲਾਨ ਕੀਤਾ ਕਿ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਹੋਣਗੇ । ਇਸ ਸਬੰਧੀ ਉਹ ਪਾਰਟੀ ਹਾਈ ਕਮਾਂਡ ਨਾਲ ਵਿਚਾਰ ਕਰਨਗੇ ਤੇ ਜਲਦ ਹੀ ਅਨਿਲ ਜੋਸ਼ੀ ਨੂੰ ਓਫਿਸ਼ੀਅਲ ਤੌਰ ਤੇ ਵੀ ਅੰਮ੍ਰਿਤਸਰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੀ ਐਲਾਨੇ ਜਾਣਗੇ।
ਅੱਗੇ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਹਰੇਕ ਪਾਰਟੀ ਆਪਣੇ ਉਮੀਦਵਾਰ ਦਾ ਐਲਾਨ ਕਰ ਰਹੀ ਹੈ। ਲੇਕਿਨ ਭਾਜਪਾ ਵੱਲੋਂ ਇੱਕ ਦੇਸ਼ ਤੋਂ ਆਪਣਾ ਉਮੀਦਵਾਰ ਲਿਆ ਕੇ ਅੰਮ੍ਰਿਤਸਰ ਵਿੱਚ ਲਗਾ ਦਿੱਤਾ ਗਿਆ ਜੋ ਕਿ ਅਮਰੀਕਾ ਦੀਆਂ ਗੱਲਾਂ ਕਰਦੇ ਹਨ ਅਤੇ ਵਪਾਰ ਦੇ ਲਈ ਬਾਰਡਰ ਖੁਲਵਾਉਣ ਦੀ ਗੱਲ ਕਰਦੇ ਹਨ ।
ਮਜੀਠੀਆ ਨੇ ਕਿਹਾ ਕਿ ਉਹਨਾਂ ਤੋਂ ਇਹ ਪੁੱਛਿਆ ਜਾਵੇ ਕਿ ਆਖਰ ਵਪਾਰ ਦੇ ਲਈ ਬਾਰਡਰ ਬੰਦ ਕਰਵਾਏ ਕਿੰਨੇ ਸਨ । ਭਗਵੰਤ ਮਾਨ ਤੇ ਤੰਜ ਕਸਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਾਂਗਰਸ ਦੇ ਨਾਲ ਪੰਜਾਬ ਦੇ ਵਿੱਚ ਗੁਪਤ ਗੱਠ ਜੋੜ ਹੈ । ਦਿਨ ਵੇਲੇ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਗਠਜੋੜ ਹੈ ਅਤੇ ਰਾਤ ਸਮੇਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦਾ ਭਾਜਪਾ ਦੇ ਨਾਲ ਗਠਜੋੜ ਹੈ।