ਹਵੇਲੀ 'ਚ ਅਫੀਮ ਦੀ ਖੇਤੀ! ਪੁਲਿਸ ਨੇ ਚੁੱਕਿਆ ਵਿਅਕਤੀ
29 ਕਿਲੋ ਡੋਡੇ ਚੂਰਾ ਪੋਸਤ ਦੇ ਬੂਟਿਆਂ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ
ਰੋਹਿਤ ਗੁਪਤਾ
ਗੁਰਦਾਸਪੁਰ, 8 ਅਪ੍ਰੈਲ 2024- ਐਸ ਐਸ ਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਨਾ ਧਾਰੀਵਾਲ ਦੀ ਪੁਲਿਸ ਨੂੰ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋ ਅਮਨਦੀਪ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਰਣੀਆ, ਉਸਦਾ ਨੌਕਰ ਕਸਮੀਰ ਮਸੀਹ ਉਰਫ ਭੋਲਾ ਪੁਤਰ ਰਤਨ ਮਸੀਹ ਵਾਸੀ ਸਿਧਵਾ, ਜਿਨਾ ਦੀ ਖੇਤਾ ਵਿੱਚ ਹਵੇਲੀ ਹੈ, ਉਸ ਜਗਾ ਤੇ ਡੋਡੇ ਚੂਰਾ ਪੋਸਤ ਦੇ ਬੂਟੇ ਲਗਾਏ ਹੋਏ ਹਨ, ਜਿਨਾ ਨੂੰ ਕੱਟ ਕਿ ਲੈ ਕਿ ਜਾਣ ਦੀ ਤਿਆਰੀ ਵਿੱਚ ਸਨ।
ਥਾਣਾ ਧਾਰੀਵਾਲ ਦੀ ਪੁਲਿਸ ਟੀਮ ਨੇ ਅਮਨਦੀਪ ਦੀ ਹਵੇਲੀ ਤੇ ਰੇਡ ਕੀਤਾ ਅਤੇ ਮੋਕੇ ਤੋ ਤਕਰੀਬਨ 29 ਕਿਲੋ 200 ਗ੍ਰਾਮ ਡੋਡੇ ਦੇ ਬੂਟੇ ਬਰਾਮਦ ਕੀਤੇ ਅਤੇ ਮੋਕੇ ਤੇ ਕਸ਼ਮੀਰ ਮਸੀਹ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਦੇ ਮਾਲਕ ਅਮਨਦੀਪ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਟੀਮਾ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।