ਕਿਸਾਨਾਂ ਨੇ ਜਗਰੂਪ ਗਿੱਲ ਦੀ ਕੋਠੀ ਅੱਗੇ ਵਜਾਇਆ ਝਾੜੂ ਫੇਰਨ ਲਈ ਜੰਗ ਦਾ ਡੰਕਾ
ਅਸ਼ੋਕ ਵਰਮਾ
ਬਠਿੰਡਾ, 8 ਅਪਰੈਲ 2024: ਗੈਸ ਪਾਈਪ ਲਾਈਨ ਦੇ ਮੁਆਵਜੇ ਤੇ ਹੋਰ ਮੰਗਾਂ ਸਬੰਧੀ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਦੀ ਰਿਹਾਇਸ਼ ਵਾਲੇ ਸ਼ਹਿਰ ਬਠਿੰਡਾ ਵਿਖੇ ਚਾਰ ਦਿਨਾਂ ਤੋਂ ਧਰਨੇ ਤੇ ਬੈਠੇ ਕਿਸਾਨਾਂ ਦੀ ਗੱਲ ਨਾ ਸੁਣਨ ਦੇ ਰੋਸ ਵਜੋਂ ਅੱਜ ਪੰਜਵੇਂ ਦਿਨ ਕਿਸਾਨਾਂ ਨੇ ਹਲਕਾ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਘਰ ਅੱਗੇ ਧਰਨਾ ਦੇ ਕੇ ਆਪਣੀਆਂ ਮੰਗਾਂ ਪ੍ਰਤੀ ਸੁਣਾਉਣੀ ਕਰÇਆਂ ਚਿਤਾਵਨੀ ਦਿੱਤੀ ਕਿ ਜੇਕਰ ਅਜੇ ਵੀ ਸਰਕਾਰ ਨੇ ਕਿਸਾਨਾਂ ਦੀ ਗੱਲ ਨਾ ਸੁਣੀ ਤਾਂ ਉਹ ਪਿੰਡਾਂ ਚ ਵੋਟਾਂ ਮੰਗਣ ਆਏ ਆਮ ਆਦਮੀ ਪਾਰਟੀ ਦੇ ਆਗੂਆਂ, ਵਿਧਾਇਕਾਂ ਤੇ ਮੰਤਰੀਆਂ ਨਾਲ ਇਸੇ ਤਰ੍ਹਾਂ ਹੀ ਨਜਿੱਠਣਗੇ ਜਿਵੇਂ ਪਿਛਲੇ ਦੋ ਸਾਲਾਂ ਤੋਂ ਪੰਜਾਬ ਸਰਕਾਰ ਕਿਸਾਨਾਂ ਨਾਲ ਵਿਹਾਰ ਕਰ ਰਹੀ ਹੈ।
ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਆਪਣੀਆਂ ਮੰਗਾਂ ਸਬੰਧੀ ਹਲਕਾ ਮੌੜ ਅਤੇ ਤਲਵੰਡੀ ਸਾਬੋ ਦੇ ਵਿਧਾਇਕਾਂ ਅਤੇ ਦੋ ਕੈਬਨਿਟ ਮੰਤਰੀਆਂ ਗੁਰਮੀਤ ਸਿੰਘ ਖੁੱਡੀਆਂ ਅਤੇ ਮੀਤ ਹੇਅਰ ਨੂੰ ਮਿਲ ਕੇ ਮੰਗਾਂ ਨੂੰ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਜਿਨ੍ਹਾਂ ਨੇ ਚਾਰ ਅਪ੍ਰੈਲ ਨੂੰ ਡੀਸੀ ਬਠਿੰਡਾ ਨਾਲ ਮੀਟਿੰਗ ਤੈਅ ਕਰਵਾਈ ਸੀ ਪਰ ਡਿਪਟੀ ਕਮਿਸ਼ਨਰ ਬਠਿੰਡਾ ਕਿਸਾਨਾਂ ਨਾਲ ਲਗਾਤਾਰ ਮੀਟਿੰਗਾਂ ਤੈਅ ਕਰਕੇ ਹਰ ਵਾਰ ਟਾਲਾ ਵੱਟ ਲੈਂਦੇ ਹਨ। ਜ਼ਿਲ੍ਹਾ ਆਗੂ ਕਰਮਜੀਤ ਕੌਰ ਲਹਿਰਾ ਖਾਨਾ ਅਤੇ ਬਲਾਕ ਸੰਗਤ ਦੇ ਪ੍ਰਧਾਨ ਕੁਲਵੰਤ ਸ਼ਰਮਾ ਨੇ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਨੀ ਵੱਲੋਂ ਕਿਸਾਨਾਂ ਨਾਲ ਕੀਤਾ ਸਮਝੌਤਾ ਲਾਗੂ ਕਰਵਾਇਆ ਜਾਵੇ।
ਉਹਨਾਂ ਕਿਹਾ ਕਿ ਇਸ ਸਬੰਧੀ 15 ਮਈ 2023 ਨੂੰ ਹੋਏ ਇਸ ਸਮਝੌਤੇ ਨੂੰ ਲਾਗੂ ਕਰਵਾਉਣ ਕਿਸਾਨਾਂ ਦਾ 1 ਜੁਲਈ 2023 ਤੋਂ ਮੋਰਚਾ ਚੱਲ ਰਿਹਾ ਹੈ ਅਤੇ ਜੋ ਪਿੰਡ ਢੱਡੇ ਕੋਲ ਤੇਲ ਪਾਈਪ ਲਾਈਨ ਲੰਘ ਰਹੀ ਹੈ ਉਸ ਦਾ ਵੀ ਪੂਰਾ ਮੁਆਵਜਾ ਦਿੱਤਾ ਜਾਵੇ, ਇਸ ਵਾਰ ਭਾਰੀ ਤੂਫਾਨ ਅਤੇ ਗੜੇਮਾਰੀ ਕਾਰਨ ਫਸਲਾਂ, ਘਰਾਂ ਅਤੇ ਕੈਟਲ ਸੈੱਡਾਂ ਦਾ ਨੁਕਸਾਨ ਹੋ ਗਿਆ ਹੈ। ਇਸ ਦੀ ਗੁਰਦਾਵਰੀ ਅਤੇ ਪੜਤਾਲ ਕਰਵਾ ਕੇ ਤੁਰੰਤ ਮੁਆਵਜਾ ਦਿੱਤਾ ਜਾਵੇ, ਜਿਲੇ ਵਿਚ ਟੇਲਾਂ ਤੇ ਪਾਣੀ ਦੀ ਵੱਡੀ ਸਮੱਸਿਆ ਹੈ। ਰਾਮਗਤ ਭੂੰਦੜ, ਕੋਟਤਾਰਾ ਅਤੇ ਕੋਟਫੱਤੇ ਦੇ ਕਿਸਾਨ ਲਗਾਤਾਰ ਅਫਸਰਾਂ ਤੱਕ ਪਹੁੰਚ ਕਰ ਰਹੇ ਹਨ ਕੋਈ ਸੁਣਵਾਈ ਨਹੀਂ ਹੋ ਰਹੀ ਹੈ।
ਉਹਨਾਂ ਕਿਹਾ ਕਿ ਭਾਰਤ ਮਾਲਾ ਸੜਕ ਅਧੀਨ ਅਕਵਾਇਰ ਕੀਤੀ ਜਮੀਨ ਦਾ ਸਾਰੇ ਕਿਸਾਨਾਂ ਨੂੰ ਤਕਸੀਮਾਂ ਦੇ ਭਗਤੇ ਨਿਬੇੜ ਕੇ ਪੂਰਾ ਮੁਆਵਜਾ ਦਿਵਾਇਆ ਜਾਵੇ। ਉਹਨਾਂ ਕਿਹਾ ਕਿ ਇਸ ਸੰਬੰਧੀ ਮਈ 2023 ਤੋਂ ਕਿਸਾਨਾਂ ਦਾ ਮੋਰਚਾ ਚਲ ਰਿਹਾ ਹੈ, ਪਿੰਡ ਰਾਏ ਕੇ ਕਲਾਂ,ਆਕਲੀਆ ਕਲਾਂ ਸਮੇਤ ਹੋਰ ਪਿੰਡਾਂ ਵਿੱਚ ਵੀ ਪਸ਼ੂਆ ਚਾ ਪਈ ਤਿਆਨਕ ਬਿਮਾਰੀ ਕਾਰਨ ਸੈਕੜੇ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਇਸ ਦਾ ਯੋਗ ਮੁਆਵਜਾ ਦਿੱਤਾ ਜਾਵੇ, ਪਾਣੀ ਦੇ ਲੈਵਲ ਨੂੰ ਸਥਿਰ ਰੱਖਣ ਲਈ ਝੋਨੇ ਦੀ ਬਦਲਵੀ ਫਸਲ ਵਜੋਂ ਨਰਮੇ ਦਾ ਰੋਗ ਰਹਿਤ ਵਧੀਆ ਬੀਜ ਮੁਹੱਈਆ ਕਰਵਾਏ ਜਾਣ। ਅੱਜ ਦੇ ਧਰਨੇ ਨੂੰ ਸੁਖਦੇਵ ਸਿੰਘ ਰਾਮਪੁਰਾ ,ਬਲਜੀਤ ਸਿੰਘ ਪੂਹਲਾ ਅਤੇ ਹਰਪ੍ਰੀਤ ਸਿੰਘ ਸਿਵੀਆਂ ਨੇ ਵੀ ਸੰਬੋਧਨ ਕੀਤਾ।