← ਪਿਛੇ ਪਰਤੋ
ਬਾਬਾ ਤਰਸੇਮ ਸਿੰਘ ਕਤਲ ਕਾਂਡ: ਮੁੱਖ ਦੋਸ਼ੀ ਅਮਰਜੀਤ ਸਿੰਘ ਪੁਲਿਸ ਮੁਕਾਬਲੇ ’ਚ ਹਲਾਕ: ਡੀ ਜੀ ਪੀ ਹਰਿਦੁਆਰ, 9 ਅਪ੍ਰੈਲ, 2024: ਉੱਤਰਾਖੰਡ ਦੇ ਗੁਰਦੁਆਰਾ ਨਾਨਕਮਤਾ ਦੇ ਮੁੱਖ ਸੇਵਾਦਾਰ ਬਾਬਾ ਤਰਸੇਮ ਸਿੰਘ ਕਤਲ ਕਾਂਡ ਦਾ ਮੁੱਖ ਦੋਸ਼ੀ ਅਮਰਜੀਤ ਸਿੰਘ ਪੁਲਿਸ ਨਾਲ ਮੁਕਾਬਲੇ ਵਿਚ ਮਾਰਿਆ ਗਿਆ। ਇਹ ਮੁਕਾਬਲਾ ਉੱਤਰਾਖੰਡ ਸਪੈਸ਼ਲ ਟਾਸਕ ਫੋਰਸ ਨਾਲ ਹਰਿਦੁਆਰ ਦੇ ਭਗਵਾਨਪੁਰ ਇਲਾਕੇ ਵਿਚ ਹੋਇਆ। ਇਹ ਪ੍ਰਗਟਾਵਾ ਸੂਬੇ ਦੇ ਡੀ ਜੀ ਪੀ ਨੇ ਕੀਤਾ ਹੈ। ਉਹਨਾਂ ਦੱਸਿਆ ਕਿ ਅਮਰਜੀਤ ਸਿੰਘ ਉਰਫੂ ਬਿੱਟੂ ਨਾਂ ਦੇ ਇਸ ਮੁਲਜ਼ਮ ’ਤੇ 1 ਲੱਖ ਰੁਪਏ ਦਾ ਇਨਾਮ ਸੀ। ਡੀ ਜੀ ਪੀ ਅਭਿਨਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੋਸ਼ੀ ਦਾ ਸਾਥੀ ਭੱਜਣ ਵਿਚ ਸਫਲ ਰਿਹਾ ਹੈ। ਇਹ ਮੁਕਾਬਲਾ ਉੱਤਰਾਖੰਡ ਐਸ ਟੀ ਐਫ ਤੇ ਹਰਿਦੁਆਰ ਪੁਲਿਸ ਵੱਲੋਂ ਆਰੰਭੀ ਸਾਂਝੀ ਜਾਂਚ ਮੁਹਿੰਮ ਮਗਰੋਂ ਹੋਇਆ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 948