Canada: ਐਡਮਿੰਟਨ 'ਚ ਭਾਰਤੀ ਮੂਲ ਦੇ ਬਿਲਡਰ ਦੀ ਗੋਲੀ ਮਾਰ ਕੇ ਹੱਤਿਆ
ਐਡਮਿੰਟਨ (ਅਲਬਰਟਾ), 9 ਅਪ੍ਰੈਲ, 2024; ਕੈਨੇਡਾ ਦੇ ਐਡਮਿੰਟਨ 'ਚ ਭਾਰਤੀ ਮੂਲ ਦੀ ਉਸਾਰੀ ਕੰਪਨੀ ਦੇ ਮਾਲਕ ਬੂਟਾ ਸਿੰਘ ਦੇ ਕਤਲ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਐਡਮਿੰਟਨ 'ਚ ਇਕ ਨਿਰਮਾਣ ਸਥਾਨ 'ਤੇ ਗਿੱਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਉਸਦੇ ਕਰੀਬੀ ਦੋਸਤ ਦਾ ਕਹਿਣਾ ਹੈ ਕਿ ਗਿੱਲ ਸ਼ਹਿਰ ਦੇ ਇੱਕ ਗੁਰਦੁਆਰੇ ਦਾ ਮੈਂਬਰ ਸੀ। ਦੱਸ ਦੇਈਏ ਕਿ ਗਿੱਲ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ।
ਇਸ ਦੇ ਨਾਲ ਹੀ ਸ਼ਹਿਰ ਦੇ ਕਾਵਨਾਘ ਇਲਾਕੇ 'ਚ ਸੋਮਵਾਰ ਨੂੰ ਦਿਨ ਵੇਲੇ ਹੋਈ ਗੋਲੀਬਾਰੀ 'ਚ ਇਕ ਹੋਰ ਵਿਅਕਤੀ ਦੀ ਵੀ ਮੌਤ ਹੋ ਗਈ, ਜਿਸ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ ਹੈ। ਇਸ ਦੇ ਨਾਲ ਹੀ ਇਕ 51 ਸਾਲਾ ਵਿਅਕਤੀ ਜ਼ਖਮੀ ਹੋ ਗਿਆ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਐਡਮਿੰਟਨ ਪੁਲਿਸ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਫਿਲਹਾਲ ਇੱਥੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ।