ਕੇਜਰੀਵਾਲ 'ਤੇ ਹਾਈ ਕੋਰਟ ਦਾ ਵੱਡਾ ਫ਼ੈਸਲਾ, ਪੜ੍ਹੋ ਕੀ ਕਿਹਾ ?
ਨਵੀਂ ਦਿੱਲੀ, 9 ਅਪ੍ਰੈਲ 2024- ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਆਪਣੀ ਗ੍ਰਿਫਤਾਰੀ ਨੂੰ ਹਾਈਕੋਰਟ ਦੇ ਵਿਚ ਚੈਲੰਜ ਕੀਤਾ ਸੀ। ਜਿਸ ਤੇ ਅੱਜ ਦਿੱਲੀ ਹਾਈਕੋਰਟ ਨੇ ਵੱਡਾ ਫ਼ੈਸਲਾ ਸੁਣਾਉਂਦੇ ਹੋਏ, ਈਡੀ ਵਲੋਂ ਜੋ ਕੁੱਝ ਵੀ ਸਾਡੇ ਕੋਲ ਸਬੂਤ ਮੁਹੱਈਆ ਕਰਾਏ ਗਏ ਹਨ, ਉਨ੍ਹਾਂ ਮੁਤਾਬਿਕ, ਕੇਜਰੀਵਾਲ ਸਾਜਿਸ਼ ਵਿਚ ਸ਼ਾਮਲ ਹੈ। ਕੋਰਟ ਨੇ ਕਿਹਾ ਕਿ, ਮੁੱਖ ਮੰਤਰੀ ਤੇ ਆਮ ਲੋਕਾਂ ਲਈ ਵੱਖਰਾ ਕਾਨੂੰਨ ਨਹੀਂ ਹੈ। ਕੋਰਟ ਨੇ ਆਪਣੇ ਫ਼ੈਸਲੇ ਵਿਚ ਇਹ ਵੀ ਕਿਹਾ ਕਿ, ਗ੍ਰਿਫਤਾਰੀ ਚੋਣਾਂ ਦੇ ਨਹੀਂ, ਬਲਕਿ ਕਾਨੂੰਨੀ ਨਜ਼ਰੀਏ ਤੋਂ ਪਰਖੀ ਜਾਵੇਗੀ। ਕੋਰਟ ਨੇ ਆਪਣੇ ਫ਼ੈਸਲਾ ਵਿਚ ਕਿਹਾ ਕਿ, ਕੋਈ ਵੀ ਫ਼ੈਸਲਾ ਸਿਆਸਤ ਅਨੁਸਾਰ ਨਹੀਂ, ਬਲਕਿ ਕਾਨੂੰਨ ਅਨੁਸਾਰ ਕੀਤਾ ਜਾਂਦਾ ਹੈ।