11 ਅਪ੍ਰੈਲ ਨੂੰ ਚੰਡੀਗੜ੍ਹ 'ਚ ਛੁੱਟੀ ਦਾ ਐਲਾਨ
ਚੰਡੀਗੜ੍ਹ, 9 ਅਪ੍ਰੈਲ 2024 - 15.12.2023 ਨੂੰ ਚੰਡੀਗੜ੍ਹ ਯੂਟੀ ਵਿੱਚ 2024 ਦੇ ਕੈਲੰਡਰ ਸਾਲ ਦੌਰਾਨ ਜਨਤਕ ਛੁੱਟੀਆਂ ਦਾ ਐਲਾਨ ਕਰਨ ਸਬੰਧੀ ਜਾਰੀ ਕੀਤੇ ਹੁਕਮਾਂ ਵਿੱਚ ਅੰਸ਼ਕ ਸੋਧ ਕਰਦਿਆਂ, 11 ਅਪ੍ਰੈਲ, 2024 (ਵੀਰਵਾਰ) ਨੂੰ ਵੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੇ ਅਰਥਾਂ ਵਿੱਚ ਈਦ-ਉਲ-ਫਿਤਰ ਦੇ ਕਾਰਨ ਜਨਤਕ ਛੁੱਟੀ ਵਜੋਂ ਮਨਾਇਆ ਜਾਵੇਗਾ।