ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਟਾਈ ਐਂਡ ਡਾਈ ਦੀਆਂ ਤਕਨੀਕਾਂ ਸੰਬੰਧੀ ਵਰਕਸ਼ਾਪ
ਰਾਕੇਸ਼ ਨਈਅਰ ਚੋਹਲਾ
ਅੰਮ੍ਰਿਤਸਰ,9 ਅਪ੍ਰੈਲ 2024 - ਐਡਵੋਕੇਟ ਸ.ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਅਤੇ ਸ.ਸੁਖਮਿੰਦਰ ਸਿੰਘ ਸਕੱਤਰ ਵਿਦਿਆ ਦੀ ਯੋਗ ਅਗਵਾਈ ਵਿਚ ਚਲ ਰਹੇ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਫੈਸ਼ਨ ਐਂਡ ਡਿਜਾਈਨਿੰਗ ਵਿਭਾਗ ਦੇ ਮੁੱਖੀ ਮਨਪ੍ਰੀਤ ਕੌਰ ਅਸਿਸਟੈਂਟ ਪ੍ਰੋਫੈਸਰ ਦੀ ਅਗਵਾਈ ਵਿਚ ਇਕ ਦਿਨਾਂ ਟਾਈ ਐਂਡ ਡਾਈ ਦੀਆਂ ਤਕਨੀਕਾਂ ਸੰਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਜਿਸ ਵਿਚ ਇੰਟਰਨੈਸ਼ਨਲ ਸਕੂਲ ਆਫ ਡੀਜਾਈਨ ਅੰਮ੍ਰਿਤਸਰ ਬਰਾਂਚ ਦੇ ਡਾਇਰੈਕਟਰ ਡਾ.ਕੰਵਲਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਵਲੋਂ ਟਾਈ ਐਂਡ ਡਾਈ ਸੰਬੰਧੀ ਵਿਦਿਆਰਥੀਆਂ ਨੂੰ ਭਰਪੂਰ ਜਾਣਕਾਰੀ ਦਿੱਤੀ।
ਡਾ.ਕੰਵਲਜੀਤ ਕੌਰ ਨੇ ਪ੍ਰੈਕਟੀਕਲ ਰਾਹੀਂ ਟਾਈ ਐਂਡ ਡਾਈ ਦੀਆਂ ਲੈਹਰੀਆਂ,ਬੱਧਨੀ ਅਤੇ ਛਿਬੋਰੀ ਤਕਨੀਕਾਂ ਸੰਬੰਧੀ ਜਾਣਕਾਰੀ ਦਿੱਤੀ।ਵਿਦਿਆਰਥਣਾਂ ਨੇ ਇਸ ਵਰਕਸ਼ਾਪ ਵਿੱਚ ਪੂਰੀ ਦਿਲਚਸਪੀ ਨਾਲ ਤਕਨੀਕਾਂ ਸਿੱਖੀਆਂ। ਕਾਲਜ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਨੇ ਡਾ. ਕੰਵਲਜੀਤ ਕੌਰ ਦਾ ਵਿਦਿਆਰਥਣਾਂ ਨੂੰ ਵਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ ਅਤੇ ਆਖੀਰ ਵਿਚ ਡਾ.ਕੰਵਲਜੀਤ ਕੌਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।