← ਪਿਛੇ ਪਰਤੋ
ਆਸਟਰੇਲੀਆ ਦੇ ਐਲਿਸ ਸਪ੍ਰਿੰਗਜ਼ ’ਚ ਕਰਫਿਊ 16 ਅਪ੍ਰੈਲ ਤੱਕ ਵਧਾਇਆ ਕੈਨਬਰਾ, 10 ਅਪ੍ਰੈਲ, 2024: ਆਸਟਰੇਲੀਆ ਦੇ ਨਾਰਦਰਨ ਟੈਰੇਟਰੀ (ਐਨ ਟੀ) ਦੇ ਮੁੱਖ ਮੰਤਰੀ ਇਵਾ ਲਾਅਲਰ ਨੇ ਐਲਿਸ ਸਪ੍ਰਿੰਗਜ਼ ਵਿਚ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਕਰਫਿਊ 16 ਅਪ੍ਰੈਲ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਇਹ ਐਲਾਨ ਕਰਫਿਊ ਖ਼ਤਮ ਹੋਣ ਤੋਂ ਇਕ ਦਿਨ ਪਹਿਲਾਂ ਕੀਤਾ ਗਿਆ ਹੈ। ਸ਼ਹਿਰ ਵਿਚ ਵਾਪਰੀਆਂ ਹਿੰਸਕ ਘਟਨਾਵਾਂ ਦੇ ਮੱਦੇਨਜ਼ਰ 27 ਮਾਰਚ ਨੂੰ ਇਹ ਕਰਫਿਊ ਲਾਗੂ ਕੀਤਾ ਗਿਆ ਸੀ। ਕਰਫਿਊ ਤਹਿਤ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੇ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਆਪਣੇ ਘਰਾਂ ਵਿਚੋਂਨਿਕਲਣ ’ਤੇ ਪਾਬੰਦੀ ਲਗਾਈ ਗਈ ਹੈ। ਇਹ ਪਾਬੰਦੀ ਐਲਿਸ ਸਪ੍ਰਿੰਗਜ਼ ਦੇ ਸੈਂਟਰਲ ਬਿਜ਼ਨਸ ਡਿਸਟ੍ਰਿਕਟ ਵਿਚ ਲਗਾਈ ਗਈ ਹੈ। ਪ੍ਰੈਸ ਕਾਨਫਰੰਸ ਵਿਚ ਲਾਅਲਰ ਨੇ ਕਿਹਾ ਕਿ ਸ਼ਹਿਰ ਵਿਚ ਵਧੀ ਬੇਚੈਨੀ ਤੇ ਅਪਰਾਧ ਦੇ ਮੱਦੇਨਜ਼ਰ ਇਹ ਕਰਫਿਊ ਲਾਉਣਾ ਜ਼ਰੂਰੀ ਸੀ ਤੇ ਕਰਫਿਊ ਲਗਾਉਣ ਮਗਰੋਂ ਲੋਕ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਕਰਫਿਊ ਸਖ਼ਤੀ ਨਾਲ ਲਾਗੂ ਕਰਨ ਲਈ ਐਲਿਸ ਸਪ੍ਰਿੰਗਜ਼ ਵਿਚ 58 ਪੁਲਿਸ ਅਫਸਰ ਵੀ ਤਾਇਨਾਤ ਕੀਤੇ ਗਏ ਹਨ।
Total Responses : 948