ਸਾਬਕਾ ਅਕਾਲੀ ਮੰਤਰੀ ਦਾ ਪੁੱਤਰ ਚਿੱਟੇ ਸਮੇਤ ਸ਼ਿਮਲਾ ਤੋਂ ਗ੍ਰਿਫਤਾਰ, AAP ਨੇ ਕੀਤਾ ਵੱਡਾ ਹਮਲਾ
ਚੰਡੀਗੜ੍ਹ, 10 ਅਪ੍ਰੈਲ, 2024: ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਨੂੰ ਚਿੱਟੇ ਸਮੇਤ ਸ਼ਿਮਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਪੁਲਿਸ ਨੇ ਲੰਗਾਹ ਦੇ ਪੁੱਤਰ ਸਮੇਤ ਚਾਰ ਪੁਰਸ਼ਾਂ ਤੇ ਇਕ ਮਹਿਲਾ ਨੂੰ ਸ਼ਿਮਲਾ ਦੇ ਇਕ ਹੋਟਲ ਤੋਂ ਗ੍ਰਿਫਤਾਰ ਕੀਤਾ ਹੈ।
ਇਸ ਮਾਮਲੇ ’ਤੇ ਹੁਣ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਵੱਲੋਂ ਅਕਾਲੀ ਦਲ ’ਤੇ ਵੱਡਾ ਹਮਲਾ ਕੀਤਾ ਗਿਆ ਹੈ। ਪਾਰਟੀ ਨੇ ਇਕ ਟਵੀਟ ਵਿਚ ਕਿਹਾ ਹੈ ਕਿ ’’ਆਪਣੇ ਆਪ ਨੂੰ ਅਕਾਲੀ ਦੱਸਣ ਵਾਲੇ ਸੁੱਚਾ ਸਿੰਘ ਲੰਗਾਹ ਦਾ ਮੁੰਡਾ ਸ਼ਿਮਲੇ ਚਿੱਟੇ ਨਾਲ ਫੜ੍ਹਿਆ ਗਿਆ..ਸਰਕਾਰਾਂ ‘ਚ ਹੁੰਦੇ ਹੋਏ ਪੰਜਾਬ ਦੀ ਨੌਜਵਾਨੀ ਦਾ ਭਵਿੱਖ ਤਾਂ ਖ਼ਰਾਬ ਕੀਤਾ ਹੀ ਹੈ, ਹੁਣ ਵੀ ਹਰਕਤਾਂ ਤੋਂ ਬਾਜ਼ ਨੀ ਆ ਰਹੇ..ਕੀ ਅਜਿਹੇ ਅਕਾਲੀ ਪੰਜਾਬ ਦੇ ਸਕੇ ਹੋ ਸਕਦੇ ਨੇ??