ਭਗਵਾਨ ਰਾਮ ਸਾਡੇ ਕਣ ਕਣ ਵਿਚ ਮੌਜੂਦ ਹੈ ਤੇ ਸਦੀਵੀ ਤੌਰ ਤੇ ਰਹੇਗਾ ਸਾਨੂੰ ਭਾਜਪਾਈਆਂ ਤੋਂ ਸਰਟੀਫਿਕੇਟ ਲੈਣ ਦੀ ਕੋਈ ਲੋੜ ਨਹੀਂ- ਕਿਸ਼ਨ ਚੰਦਰ ਮਹਾਜ਼ਨ
ਚੰਡੀਗੜ੍ਹ, 10 ਅਪ੍ਰੈਲ 2024- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੀਲੀਭੀਤ ਵਿਚ ਦਿਤੇ ਗਏ ਉਸ ਬਿਆਨ ਤੇ ਨਿਰਾਸ਼ਤਾ ਪ੍ਰਗਟ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਇੰਡੀਆ ਗਠਜੋੜ ਨੂੰ ਭਗਵਾਨ ਰਾਮ ਚੰਦਰ ਜੀ ਤੋਂ ਕੱਲ ਵੀ ਨਫਰਤ ਸੀ ਤੇ ਅੱਜ ਵੀ ਨਫ਼ਰਤ ਹੈ। ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਕਿ ਭਗਵਾਨ ਰਾਮ ਜੀ ਸਾਡੇ ਕਣ ਕਣ ਵਿਚ ਮੌਜੂਦ ਹੈ ਤੇ ਸਦੀਵੀ ਤੌਰ ਰਹਿਣਗੇ ਭਗਵਾਨ ਰਾਮ ਬਿਨਾਂ ਤਾਂ ਸਾਡਾ ਮਨੁੱਖੀ ਜੀਵਨ ਕਦੇ ਵੀ ਸਫ਼ਲਾ ਨਹੀਂ ਹੋ ਸਕਦਾ। ਇਸ ਲਈ ਭਗਵਾਨ ਰਾਮ ਦਾ ਨਾਂ ਲੈ ਕਿ ਦੇਸ਼ ਵਾਸੀਆਂ ਨੂੰ ਗੁਮਰਾਹ ਨਾ ਕਰੋ ਤੇ ਲੋਕਤੰਤਰ ਦੇ ਇਸ ਮਹਾਨ ਉਤਸ਼ਾਹ ਨੂੰ ਆਪਣੀ ਸਰਕਾਰ ਦੀਆਂ ਪਿਛਲੇ ਦੱਸ ਸਾਲਾਂ ਦੀਆਂ ਪ੍ਰਾਪਤੀਆਂ ਦੇਸ਼ ਦੀ ਜਨਤਾ ਨੂੰ ਦੱਸ ਕਿ ਵੋਟ ਲਵੋ ਭਗਵਾਨ ਰਾਮ ਜੀ ਪ੍ਰਤੀ ਆਪਣੀ ਆਸਥਾ ਦਾ ਤੁਹਾਡੇ ਕੋਲੋਂ ਜਾਂ ਭਾਜਪਾ ਵਾਲਿਆਂ ਕੋਲੋ ਸਾਨੂੰ ਕੋਈ ਵੀ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।
ਕਾਂਗਰਸ ਇਕ ਸੈਕੂਲਰ ਪਾਰਟੀ ਹੈ ਤੇ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਹੈ। ਜਦ 22 ਜਨਵਰੀ ਨੂੰ ਭਗਵਾਨ ਰਾਮ ਜੀ ਦਾ ਪ੍ਰਾਣ ਪ੍ਰਤਿਸ਼ਠਾ ਦਾ ਇਤਿਹਾਸਕ ਦਿਨ ਆਇਆ ਸੀ ਤਾਂ ਅਸੀਂ ਕੱਟੜ ਕਾਂਗਰਸੀ ਹੋਣ ਦੇ ਨਾਤੇ ਹਰੇਕ ਪਾਰਟੀ ਦੇ ਲੋਕਾਂ ਦੇ ਸਹਿਯੋਗ ਨਾਲ ਇਹ ਪਾਵਨ ਅਵਸਰ ਨੂੰ ਧੂਮਧਾਮ ਨਾਲ ਮਨਾਇਆ ਸੀ ਤੇ ਭੰਗੜੇ ਪਾ ਕਿ ਭਗਵਾਨ ਰਾਮ ਪ੍ਰਤੀ ਆਪਣੀ ਅਟੁੱਟ ਆਸਥਾ ਦਾ ਪ੍ਰਗਟਾਵਾ ਕੀਤਾ ਸੀ। ਕਿਸ਼ਨ ਚੰਦਰ ਮਹਾਜਨ ਨੇ ਰਵਨੀਤ ਸਿੰਘ ਬਿੱਟੂ ਦੇ ਉਸ ਬਿਆਨ ਨੂੰ ਬਚਕਾਨਾ ਅਤੇ ਹਕੀਕਤ ਤੋਂ ਕੋਹਾਂ ਮੀਲ ਦੂਰ ਦੱਸਿਆ ਕਿ 4 ਜੂਨ ਤੋਂ ਬਾਅਦ ਕਿਸਾਨਾਂ ਦਾ ਪ੍ਰਧਾਨ ਮੰਤਰੀ ਨਿਵਾਸ ਅਸਥਾਨ ਤੇ ਰੈਡ ਕਾਰਪੇਟ ਵਿਛਾ ਕਿ ਸਵਾਗਤ ਕੀਤਾ ਜਾਵੇਗਾ।
ਉਹਨਾਂ ਬਿੱਟੂ ਵਰਗੇ ਦੋਗਲੇ ਕਿਰਦਾਰ ਵਾਲੇ ਲੋਕਾਂ ਨੂੰ ਸਵਾਲ ਕੀਤਾ ਕਿ ਪਿਛਲੇ ਦੱਸ ਸਾਲ ਰੈਡ ਕਾਰਪੇਟ ਪੂਰੇ ਦੇਸ਼ ਵਿਚੋਂ ਜੇਕਰ ਨਹੀਂ ਮਿਲਿਆ ਸੀ ਕਿਸਾਨਾਂ ਲਈ ਤਾਂ ਬਾਹਰਲੇ ਦੇਸ਼ਾਂ ਤੋਂ ਤੁਸੀ ਮੰਗਵਾ ਦੇਣਾ ਸੀ ਕਿਸਾਨਾਂ ਦਾ ਸਵਾਗਤ ਕਰਨ ਲਈ ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ਨੂੰ ਜਾਂ ਤੁਸੀ ਉਹ ਰੈਡ ਕਾਰਪੇਟ ਆਪਣੇ ਘਰ ਤਿਆਰ ਕਰ ਰਹੇ ਹੋ ਕਿਸਾਨਾਂ ਨੇ ਤੁਹਾਡਾ ਰੈਡ ਕਾਰਪੇਟ ਨਾਲ ਦਿੱਲੀ ਕਿਸਾਨ ਅੰਦੋਲਨ ਦੌਰਾਨ ਜੋ ਸਵਾਗਤ ਕੀਤਾ ਸੀ ਕੀ ਉਹ ਤੁਹਾਨੂੰ ਸਾਇਦ ਭੁੱਲ ਗਿਆ ਹੋਵੇ ਹੁਣ ਲੁਧਿਆਣਾ ਲੋਕ ਸਭਾ ਹਲਕੇ ਦੇ ਸੂਝਵਾਨ ਵੋਟਰ ਤੁਹਾਡੇ ਲਈ ਪੱਕੇ ਤੌਰ ਤੇ ਰੈਡ ਕਾਰਪੇਟ ਵਿਛਾਉਣ ਲਈ ਇਕ ਜੂਨ ਨੂੰ ਤਿਆਰ ਬਰ ਤਿਆਰ ਬੈਠੇ ਹਨ ਤੇ ਚਾਰ ਜੂਨ ਨੂੰ ਤੁਹਾਡੇ ਦੌਗਲੇ ਕਿਰਦਾਰ ਦਾ ਨਤੀਜਾ ਦੇਸ਼ ਵਾਸੀਆਂ ਖਾਸ ਕਰਕੇ ਦੇਸ ਦੀ ਏਕਤਾ ਤੇ ਅਖੰਡਤਾ ਲਈ 35000 ਬਹਾਦਰ ਪੰਜਾਬੀਆਂ ਵੱਲੋਂ ਜਿਹਨਾਂ ਨੇ ਆਪਣੀਆਂ ਕੁਰਬਾਨੀਆਂ ਦੇ ਕਿ ਪੰਜਾਬ ਵਿਚ ਭਾਈਚਾਰਕ ਸਾਂਝ ਨੂੰ ਸਦੀਵੀਂ ਤੌਰ ਕਾਇਮ ਰੱਖਿਆ ਉਹ ਵੀ ਇਕ ਜੂਨ ਦਾ ਦਿਨ ਬੜੀ ਬੇਸਬਰੀ ਨਾਲ ਉਡੀਕ ਰਹੇ ਹਨ।