← ਪਿਛੇ ਪਰਤੋ
ਔਰਤ ਪਰਸ ਖੋਹ ਕੇ ਝਟਪਮਾਰ ਕੇ ਫਰਾਰ
ਜਲੰਧਰ 10 ਅਪ੍ਰੈਲ 2024- ਐਕਟਿਵਾ ਸਵਾਰ ਔਰਤ ਦਾ ਪਰਸ ਲੁੱਟ ਕੇ ਲੁਟੇਰੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ । ਇਹ ਲੁੱਟ ਦੀ ਵਾਰਦਾਤ ਰਾਜਾ ਗਾਰਡਨ ਦੇ ਕੋਲ ਸਥਿਤ ਤਾਰਾ ਸਿੰਘ ਐਵੀਨਿਊ ਵਾਲੀ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਸੰਬਧੀ ਮਿਲੀ ਜਾਣਕਾਰੀ ਅਨੁਸਾਰ ਐਕਟਿਵਾ 'ਤੇ ਇਕ ਔਰਤ ਬੱਚਿਆਂ ਸਮੇਤ ਘਰ ਵੱਲ ਜਾ ਰਹੀ ਸੀ। ਉਦੋਂ ਪਿੱਛੇ ਤੋਂ ਆਏ ਐਕਟਿਵਾ ਸਵਾਰ ਨੌਜਵਾਨ ਨੇ ਔਰਤ ਦਾ ਪਰਸ ਖੋਹ ਲਿਆ ਅਤੇ ਫਰਾਰ ਹੋ ਗਏ । ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ।
Total Responses : 948