ਈਦ-ਉਲ-ਫਿਤਰ ਦਾ ਚੰਨ ਨਜ਼ਰ ਨਹੀਂ ਆਇਆ ਹੁਣ ਈਦ ਉਲ ਫਿਤਰ ਹੋਵੇਗੀ ਕੱਲ
ਮੁਹੰਮਦ ਇਸਮਾਈਲ ਏਸ਼ੀਆ
ਲੁਧਿਆਣਾ/ਮਾਲੇਰਕੋਟਲਾ, 10 ਅਪ੍ਰੈਲ 2024 ਅੱਜ ਇੱਥੇ ਪੰਜਾਬ ਦੇ ਮੁਸਲਮਾਨਾਂ ਦੇ ਦੀਨੀ ਮਰਕਜ਼ ਜਾਮਾ ਮਸਜਿਦ ਲੁਧਿਆਣਾ ਤੋਂ ਪੰਜਾਬ ਦੇ ਸ਼ਾਹੀ ਇਮਾਮ ਅਤੇ ਰੂਅਤੇ ਹਿਲਾਲ ਕਮੇਟੀ ਪੰਜਾਬ (ਚੰਨ ਦੇਖਣ ਵਾਲੀ ਕਮੇਟੀ) ਦੇ ਪ੍ਰਧਾਨ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਐਲਾਨ ਜਾਣਕਾਰੀ ਦਿੰਦੀਆਂ ਦੱਸਿਆ ਕਿ ਬੀਤੀ ਰਾਤ ਈਦ- ਉਲ-ਫਿਤਰ ਦਾ ਚੰਨ ਨਜ਼ਰ ਨਹੀਂ ਆਇਆ, ਇਸ ਲਈ ਈਦ-ਉਲ-ਫਿਤਰ ਦਾ ਤਿਉਹਾਰ ਹੁਣ ਭਲਕੇ 11 ਅਪ੍ਰੈਲ ਦਿਨ ਵੀਰਵਾਰ ਨੂੰ ਮਨਾਇਆ ਜਾਵੇਗਾ। ਇਸ ਪਵਿੱਤਰ ਤਿਉਹਾਰ ਦੀ ਸ਼ਾਹੀ ਇਮਾਮ ਨੇ ਸਮੂਹ ਪੰਜਾਬ ਵਾਸੀਆਂ ਨੂੰ ਦਿਲੋਂ ਮੁਬਾਰਕਬਾਦ ਦਿੰਦਿਆਂ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦਾ ਸੱਦਾ ਦਿੱਤਾ ਹੈ।