ਮਾਲੇਰਕੋਟਲਾ ਦੀਆਂ ਵੱਖ-ਵੱਖ ਈਦਗਾਹਾਂ ਤੇ ਮਸਜਿਦਾਂ 'ਚ ਈਦ ਦੀ ਨਮਾਜ਼ ਅਦਾ ਕਰਨ ਦਾ ਟਾਈਮ ਟੇਬਲ ਜ਼ਾਰੀ
ਵੱਡੀ ਈਦਗਾਹ 'ਚ ਸਵੇਰੇ 9:00 ਵਜੇ ਅਤੇ ਈਦ ਗਾਹ ਕਿਲਾ ਰਹਿਮਤਗੜ੍ਹ ਵਿਖੇ 8:30 ਵਜੇ ਅਦਾ ਕੀਤੀ ਜਾਵੇਗੀ ਈਦ ਉਲ ਫਿਤਰ ਦੀ ਨਮਾਜ਼
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 10 ਅਪ੍ਰੈਲ 2024, ਮੁਸਲਮਾਨਾਂ ਦਾ ਖਾਸ ਤਿਉਹਾਰ ਈਦ-ਉਲ-ਫਿਤਰ ਕੁੱਝ ਹੀ ਦਿਨ ਦੂਰ ਹੈ, ਜਿਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਲੋਕ ਨਵੇਂ ਕੱਪੜਿਆਂ ਅਤੇ ਜ਼ਰੂਰੀ ਵਸਤਾਂ ਦੀ ਖਰੀਦਦਾਰੀ ਕਰਦੇ ਨਜ਼ਰ ਆ ਰਹੇ ਹਨ, ਜਦੋਂ ਕਿ ਈਦ ਦਾ ਤਿਉਹਾਰ 10 ਜਾਂ 11 ਅਪ੍ਰੈਲ ਨੂੰ ਚੰਨ ਨਜ਼ਰ ਆਉਣ ਤੋਂ ਬਾਅਦ ਮਨਾਇਆ ਜਾਵੇਗਾ।
ਈਦ-ਉਲ-ਫਿਤਰ ਨੂੰ ਲੈ ਕੇ ਵੱਖ-ਵੱਖ ਈਦਗਾਹਾਂ ਤੇ ਮਸਜਿਦਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਈਦ-ਉਲ-ਫਿਤਰ ਦੀ ਨਮਾਜ਼ ਦਾ ਟਾਇਮ ਟੇਬਲ ਜਾਰੀ ਕਰ ਦਿੱਤਾ ਗਿਆ ਹੈ, ਜਿਸ ਅਨੁਸਾਰ ਸਥਾਨਕ ਵੱਡੀ ਈਦਗਾਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੌਂਸਲਰ ਮੁਹੰਮਦ ਨਜ਼ੀਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵੱਡੀ ਈਦਗ਼ਾਹ ਮਾਲੇਰਕੋਟਲਾ 'ਚ ਈਦ-ਉਲ-ਫਿਤਰ ਦੀ ਨਮਾਜ਼ ਸਵੇਰੇ 9:00 ਵਜੇ ਅਦਾ ਕੀਤੀ ਜਾਵੇਗੀ, ਇਮਾਮਤ ਦੇ ਫਰਾਇਜ਼ ਹਜ਼ਰਤ ਮੌਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ (ਮੁਫਤੀ-ਏ-ਆਜ਼ਮ, ਪੰਜਾਬ) ਅਦਾ ਕਰਵਾਉਂਗੇ।
ਛੋਟੀ ਈਦਗਾਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿਬੂਬ ਆਲਮ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਈਦ-ਉਲ-ਫਿਤਰ ਦੀ ਨਮਾਜ਼ ਸਵੇਰੇ 8:30 ਵਜੇ ਮੁਫਤੀ ਗਿਆਸੂਦੀਨ, ਈਦਗਾਹ ਕਿਲ੍ਹਾ ਰਹਿਮਤਗੜ੍ਹ ਵਿਖੇ 8:30 ਵਜੇ, ਈਦੁਲ ਫਿਤਰ ਦੀ ਨਮਾਜ਼ ਹਜ਼ਰਤ ਮੌਲਾਨਾ ਮੁਫ਼ਤੀ ਮੁਹੰਮਦ ਅਸਦ ਸਾਹਿਬ ਅਦਾ ਕਰਾਉਣਗੇ।ਸਥਾਨਕ ਲੁਧਿਆਣਾ ਰੋਡ ਤੇ ਸਥਿਤ ਈਦਗਾਹ ਸਲਫੀਆ ਦੇ ਪ੍ਰਧਾਨ ਮੁਹੰਮਦ ਇਖਲਾਕ ਕੈਫੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਈਦ-ਉਲ-ਫਿਤਰ ਦੀ ਨਮਾਜ਼ 7:30 ਵਜੇ ਮੌਲਾਨਾ ਹਸੀਨ ਸਾਹਿਬ ਕਰਵਾਉਣਗੇ।
ਇਸੇ ਤਰ੍ਹਾਂ ਪੰਜਾਬ ਦੀ ਪ੍ਰਸਿੱਧ ਤਬਲੀਗੀ ਮਰਕਜ ਮਦਨੀ ਮਸਜਿਦ 'ਚ 8:00 ਵਜੇ ਕਾਰੀ ਮੁਹੰਮਦ ਤਲਹਾ, ਪੰਜਾਬ ਦੀ ਇਤਿਹਾਸਕ ਜਾਮਾ ਮਸਜਿਦ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਈਦ ਅਹਿਮਦ ਖਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਈਦ-ਉਲ-ਫਿਤਰ ਦੀ ਨਮਾਜ਼ ਸਵੇਰੇ 8:00 ਵਜੇ ਮੌਲਾਨਾ ਅਬਦੁਲ ਸੱਤਾਰ ਸਾਹਿਬ, ਮੁਹੰਮਦੀ ਮਸਜਿਦ ਬਸ ਸਟੈਂਡ ਵਿਖੇ ਈਦ ਉਲ ਫਿਤਰ ਦੀ ਨਮਾਜ ਸਵੇਰੇ 9:00 ਵਜੇ, ਕਲਸਾਂ ਵਾਲੀ ਮਸਜ਼ਿਦ 'ਚ 7:15 ਵਜੇ ਮੁਫਤੀ ਮੁਹੰਮਦ ਤਾਹਿਰ ਕਾਸਮੀ, ਪੱਕਾ ਦਰਵਾਜ਼ਾ ਜਮਾਲਪੁਰਾ ਵੱਡੀ ਮਸਜਿਦ ਵਿਖੇ 8:15 ਵਜੇ ਮੁਫਤੀ ਮੁਹੰਮਦ ਦਿਲਸ਼ਾਦ ਕਾਸਮੀ, ਸਰਹੰਦੀ ਗੇਟ ਵਾਲੀ ਮਸਜਿਦ 'ਚ 8:30 ਵਜੇ ਹਾਫਿਜ ਮੁਹੰਮਦ ਗੁਲਜਾਰ ਸਾਹਿਬ, ਮਦਰਸਾ ਹਿਫਜ ਉਲ ਕੁਰਆਨ ਵਾਲੀ ਮਸਜਿਦ ਫੈਜ਼ ਏ ਕੁਰਆਨ ਵਿਖੇ ਈਦ ਉਲ ਫਿਤਰ ਦੀ ਨਮਾਜ ਸਵੇਰੇ 7:00 ਵਜੇ ਮੁਫਤੀ ਨੂਰ ਮੁਹੰਮਦ ਸਾਹਿਬ ਅਤੇ ਮਸਜਿਦ ਬਾਗ਼ ਵਾਲੀ ਮੁਹੱਲਾ ਬਾਗ਼ ਬਸਤੀ ਨਜ਼ਦੀਕ ਡਾਕਟਰ ਨਿਜ਼ਾਮ ਹਸਪਤਾਲ ਵਿਖੇ ਈਦ-ਉਲ-ਫਿਤਰ ਦੀ ਨਮਾਜ਼ ਸਵੇਰੇ 6:45 ਵਜੇ ਅਦਾ ਕੀਤੀ ਜਾਵੇਗੀ।