ਖੂਹ 'ਚ ਡਿੱਗੀ ਬਿੱਲੀ ਨੂੰ ਬਚਾਉਣ ਲਈ 6 ਲੋਕਾਂ ਨੇ ਮਾਰੀ ਛਾਲ, 5 ਦੀ ਮੌਤ
ਮਹਾਰਾਸ਼ਟਰ, 10 ਅਪ੍ਰੈਲ 2024- ਮਹਾਰਾਸ਼ਟਰ ਦੇ ਅਹਿਮਦ ਨਗਰ ਜ਼ਿਲ੍ਹੇ ਦੀ ਨੇਵਾਸਾ ਤਹਿਸੀਲ ਵਿੱਚ ਇੱਕ ਬਿੱਲੀ ਬਾਇਓ ਗੈਸ ਦੇ ਟੋਏ ਵਿੱਚ ਡਿੱਗ ਗਈ ਸੀ। ਪਿੰਡ ਵਾਸੀਆਂ ਅਨੁਸਾਰ ਜਦੋਂ ਉਸ ਨੂੰ ਬਚਾਉਣ ਗਿਆ ਵਿਅਕਤੀ ਉੱਪਰ ਨਹੀਂ ਆਇਆ ਤਾਂ ਬਾਕੀ ਲੋਕ ਉਸਨੂੰ ਬਚਾਉਣ ਲਈ ਹੇਠਾਂ ਆ ਗਏ ਅਤੇ ਇਸ ਤਰ੍ਹਾਂ 6 ਵਿਅਕਤੀ ਬਾਇਓ ਗੈਸ ਦੇ ਡੂੰਘੇ ਟੋਏ ਵਿੱਚ ਫਸ ਗਏ। ਬੜੀ ਮੁਸ਼ਕਲ ਨਾਲ ਇੱਕ ਨੂੰ ਜ਼ਿੰਦਾ ਬਚਾਇਆ ਜਾ ਸਕਿਆ ਜਦਕਿ ਬਾਕੀ 5 ਦੀ ਮੌਤ ਹੋ ਗਈ।