ਪੰਜਾਬ ਦੇ ਇਕ ਹੋਰ IAS ਅਫਸਰ ਨੇ ਦਿੱਤਾ ਅਸਤੀਫਾ -
Baljit Balli
Chandigarh, April 10, 2024:
ਪੰਜਾਬ ਦੇ ਇੱਕ ਹੋਰ ਆਈ ਏ ਐਸ ਅਫਸਰ ਕਰਨੈਲ ਸਿੰਘ ਨੇ ਆਪਣਾ ਅਸਤੀਫਾ ਦੇ ਕੇ premature ਸੇਵਾ ਮੁਕਤੀ ਮੰਗੀ ਹੈ। 2015 ਬੈਚ ਦੇ ਇਸ ਅਫਸਰ ਨੇ ਆਪਣੇ ਅਸਤੀਫੇ ਵਿਚ ਲਿਖਿਆ ਹੈ ਕਿ ਉਹ ਘਰੇਲੂ ਅਤੇ ਨਿਜੀ ਕਾਰਨਾਂ ਕਰ ਕੇ ਅਸਤੀਫਾ ਦੇ ਰਹੇ ਹਨ। ਉਨ੍ਹਾਂ ਦੀ ਸੇਵਾ ਮੁਕਤੀ ਸਤੰਬਰ , 2024 ਵਿਚ ਹੋਣੀ ਸੀ
ਬਾਬੂਸ਼ਾਹੀ ਨੈਟਵਰਕ ਨਾਲ ਗੱਲਬਾਤ ਕਰ ਦੇ ਹੋਏ ਕਰਨੈਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੀ ਕਿਸੇ ਨਾਲ ਨਾਰਾਜ਼ਗੀ ਨਹੀਂ ਅਤੇ ਨਾ ਹੀ ਕਿਸੇ ਤਰਾਂ ਵੀ ਉਨ੍ਹਾਂ ਦਾ ਰਾਜਨੀਤੀ ਵਿਚ ਜਾਣ ਦਾ ਇਰਾਦਾ ਹੈ। ਉਹ ਸਿਰਫ ਆਪਣੇ ਜਾਤੀ ਕੰਮ ਅਤੇ ਰੁਝੇਵਿਆਂ ਕਾਰਨ ਛੇਤੀ ਫਾਰਗ ਹੋਣਾ ਚਾਹੁੰਦੇ ਸਨ।
ਇਕ ਸਵਾਲ ਦੇਜਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕੁਝ ਮੀਡਿਆ ਵਿਚ ਚਲੀਆਂ ਖਬਰਾਂ ਸਰਾਸਰ ਗ਼ਲਤ ਹਨ ਕਿ ਪੋਸਟਿੰਗ ਨਾ ਮਿਲਣ ਕਰ ਕੇ ਉਨ੍ਹਾਂ ਨੇ ਅਸਤੀਫਾ ਦਿੱਤਾ ਹੈ।
ਚੇਤੇ ਰਹੇ ਕਿ ਕਰਨੈਲ ਸਿੰਘ ਦੀ ਆਖਰੀ ਪੋਸਟਿੰਗ DC ਕਪੂਰਥਲਾ ਸੀ ਅਤੇ ਉਸ ਤੋਂ ਬਾਅਦ ਪੋਸਟਿੰਗ ਨਹੀਂ ਦਿਤੀ ਗਈ। ਉਹ ਪੀ ਸੀ ਐਸ ਤੋਂ ਪ੍ਰੋਮੋਟ ਹੋ ਕੇ ਆਈ ਏ ਐਸ ਬਣੇ ਸਨ।