ਕਾਂਗਰਸ ਹਾਈਕਮਾਨ ਜਿਥੋਂ ਕਹੇਗੀ, ਉਥੋਂ ਚੋਣ ਲੜਾਂਗਾ- ਰਾਜ ਬੱਬਰ
ਚੰਡੀਗੜ੍ਹ, 11 ਅਪ੍ਰੈਲ 2024: ਫਿਲਮ ਅਦਾਕਾਰ ਰਾਜ ਬੱਬਰ ਫੇਰ ਲੋਕ ਸਭਾ ਚੋਣ ਲੜਨ ਲਈ ਤਿਆਰ ਹਨ। ਰਾਜ ਬੱਬਰ ਨੇ ਬਾਬੂਸ਼ਾਹੀ ਨਾਲ ਗੱਲਬਾਤ ਦੌਰਾਨ ਕਿਹਾ ਕਿ, ਕਾਂਗਰਸ ਪਾਰਟੀ ਜਿਥੋਂ ਵੀ ਟਿਕਟ ਦੇਵੇਗੀ, ਉਥੋਂ ਚੋਣ ਲੜਾਂਗਾ। ਉਨ੍ਹਾਂ ਕਿਹਾ ਕਿ ਕਈ ਸ਼ਹਿਰਾਂ ਅਤੇ ਸੀਟਾਂ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਇਥੇ ਦੱਸ ਦਈਏ ਕਿ, ਪਤਾ ਲੱਗਿਆ ਹੈ ਕਿ, ਰਾਜ ਬੱਬਰ ਇਸ ਵਾਰ ਯੂਪੀ ਤੋਂ ਨਹੀਂ, ਬਲਕਿ ਗੁੜਗਾਓਂ ਤੋਂ ਚੋਣ ਲੜ ਸਕਦੇ ਹਨ।