← ਪਿਛੇ ਪਰਤੋ
ਲੋਕ ਸਭਾ ਚੋਣਾਂ ਤੋਂ ਪਹਿਲਾਂ ਲਕਸ਼ਦੀਪ ਦੀਆਂ ਔਰਤਾਂ ਨੇ ਮੰਗੀ ਜਨਾਨਾਂ ਰੋਗਾਂ ਦੀ ਮਾਹਿਰ ਡਾਕਟਰ, ਚੰਗੀਆਂ ਟਰਾਂਸਪੋਰਟ ਸੇਵਾਵਾਂ ਅੰਦਰੋਥ (ਲਕਸ਼ਦੀਪ), 12 ਅਪ੍ਰੈਲ, 2024: ਕੇਂਦਰ ਸ਼ਾਸਤ ਪ੍ਰਦੇਸ਼ ਲਕਸ਼ਦੀਪ ਵਿਚ 19 ਅਪ੍ਰੈਲ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅੰਦਰੋਥ ਵਿਖੇ ਮਹਿਲਾ ਵੋਟਰਾਂ ਨੇ ਟਾਪੂ ’ਤੇ ਜਨਾਨਾਂ ਰੋਗਾਂ ਦੀ ਮਾਹਿਰ ਡਾਕਟਰ ਦੇ ਨਾਲ-ਨਾਲ ਚੰਗੀਆਂ ਟਰਾਂਸਪੋਰਟ ਸਹੂਲਤਾਂ ਦੀ ਮੰਗ ਕੀਤੀ ਹੈ। ਸ਼ਮੀਮਾ ਕਮਲ ਨਾਂ ਦੀ ਮਹਿਲਾ ਨੇ ਕਿਹਾ ਕਿ ਸਾਨੂੰ ਲਕਸ਼ਦੀਪ ਵਿਚ ਜਨਾਨਾਂ ਰੋਗਾਂ ਦੀ ਮਾਹਿਰ ਡਾਕਟਰ ਦੀ ਜ਼ਰੂਰਤ ਹੈ। ਜਦੋਂ ਵੀ ਸਾਨੂੰ ਇਸ ਮਾਹਿਰ ਡਾਕਟਰ ਦੀ ਲੋੜ ਹੁੰਦੀ ਹੈ ਤਾਂ ਉਹ ਦੂਜੇ ਟਾਪੂਆਂ ਤੋਂ ਸੱਦੇ ਜਾਂਦੇ ਹਨ। ਟਰਾਂਸਪੋਰਟ ਦੇ ਮਾਮਲੇ ਵਿਚ ਵੀ ਸਾਨੂੰ ਵੱਧ ਕਿਸ਼ਤੀਆਂ ਅਤੇ ਸੌਖਿਆਂ ਹੀ ਟਿਕਟਾਂ ਮਿਲਣ ਦੀ ਸਹੂਲਤ ਚਾਹੀਦੀ ਹੈ। ਜਦੋਂ ਲੋੜ ਹੁੰਦੀ ਹੈ ਤਾਂ ਸਾਨੂੰ ਇਕ ਟਾਪੂ ਤੋਂ ਦੂਜੇ ਟਾਪੂ ਤੱਕ ਜਾਣ ਵਿਚ ਮੁਸ਼ਕਿਲ ਆਉਂਦੀ ਹੈ। ਸਾਨੂੰ ਸਿਹਤ ਸੇਵਾਵਾਂ ਦੇ ਮਾਮਲੇ ਵਿਚ ਮੁੱਖ ਟਾਪੂ ’ਤੇ ਜਾਣਾ ਪੈਂਦਾ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 24767