ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ਬਲਾਸਟ ਮਾਮਲੇ 'ਚ NIA ਨੂੰ ਮਿਲੀ ਵੱਡੀ ਸਫਲਤਾ
ਬੈਂਗਲੁਰੂ, 12 ਅਪ੍ਰੈਲ 2024 : ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ਬਲਾਸਟ ਮਾਮਲੇ 'ਚ ਜਾਂਚ ਏਜੰਸੀ NIA ਨੂੰ ਵੱਡੀ ਸਫਲਤਾ ਮਿਲੀ ਹੈ। NIA ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਧਮਾਕੇ ਦੇ ਮਾਮਲੇ 'ਚ ਦੋ ਦੋਸ਼ੀਆਂ ਨੂੰ ਪੱਛਮੀ ਬੰਗਾਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚ ਏਜੰਸੀ ਦੇਰ ਸ਼ਾਮ ਤੱਕ ਇਸ ਦਾ ਖੁਲਾਸਾ ਕਰ ਸਕਦੀ ਹੈ। ਐਨਆਈਏ ਨੇ ਇਨ੍ਹਾਂ ਦੋਵਾਂ ਮੁਲਜ਼ਮਾਂ 'ਤੇ 10-10 ਲੱਖ ਰੁਪਏ ਦਾ ਇਨਾਮ ਐਲਾਨਿਆ ਹੈ।
ਐਨਆਈਏ ਨੇ ਇਸ ਮਾਮਲੇ ਵਿੱਚ ਭਗੌੜੇ ਅਦਬੁਲ ਮਾਤਿਨ ਤਾਹਾ ਅਤੇ ਮੁਸਾਵੀਰ ਹੁਸੈਨ ਸ਼ਾਜ਼ੇਬ ਨੂੰ ਕੋਲਕਾਤਾ ਨੇੜਿਓਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ NIA ਨੇ ਖੁਫੀਆ ਸੂਚਨਾ ਦੇ ਆਧਾਰ 'ਤੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ ਮੁਸਾਵੀਰ ਹੁਸੈਨ ਸ਼ਾਜਿਬ ਉਹ ਵਿਅਕਤੀ ਹੈ, ਜਿਸ ਨੇ ਕੈਫੇ 'ਚ ਆਈਈਡੀ ਲਗਾਇਆ ਸੀ। ਅਬਦੁਲ ਮਾਤਿਨ ਤਾਹਾ ਯੋਜਨਾ ਬਣਾਉਣ, ਧਮਾਕੇ ਨੂੰ ਅੰਜ਼ਾਮ ਦੇਣ ਅਤੇ ਫਿਰ ਕਾਨੂੰਨ ਦੇ ਸ਼ਿਕੰਜੇ ਤੋਂ ਬਚਣ ਦਾ ਮਾਸਟਰਮਾਈਂਡ ਹੈ।