ਵਿਸਾਖੀ ਮੌਕੇ ਆਸਾਮ ਦੇ ਗੁਰੂ ਘਰ ਨਤਮਸਤਕ ਹੋਏ ਮੁੱਖ ਮੰਤਰੀ ਭਗਵੰਤ ਮਾਨ
ਆਸਾਮ, 13 ਅਪ੍ਰੈਲ 2024 :ਇਸ ਮੌਕੇ ਉਨ੍ਹਾਂ ਟਵੀਟ ਕਰਦਿਆਂ ਲਿਖਿਆ : ਅੱਜ ਖ਼ਾਲਸਾ ਸਾਜਣਾ ਦਿਵਸ ਤੇ ਵਿਸਾਖੀ ਮੌਕੇ ਅਸਾਮ ਦੇ ਸ਼ਹਿਰ ਵਿਸ਼ਵਨਾਥ ਦੇ ਇਤਿਹਾਸਕ ਗੁਰੂ ਘਰ ਵਿਖੇ ਨਤਮਸਤਕ ਹੋਣ ਦਾ ਸੁਭਾਗ ਮਿਲਿਆ…
ਇਸ ਮੌਕੇ ਰੱਬ ਅੱਗੇ ਪੰਜਾਬ ਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ…ਸਥਾਨਕ ਸੰਗਤ ਦਾ ਅਥਾਹ ਪਿਆਰ ਦੇਣ ਲਈ ਦਿਲੋਂ ਧੰਨਵਾਦ….
ਅਸਾਮ ਅਤੇ ਪੰਜਾਬ ਦਾ ਸੱਭਿਆਚਾਰ ਆਪਸ 'ਚ ਮਿਲਦਾ ਹੈ... ਜਿੱਥੇ ਅਸਾਮ 'ਚ ਅੱਜ ਬਿਹੂ ਦਾ ਤਿਓਹਾਰ ਮਨਾਇਆ ਜਾ ਰਿਹਾ ਉੱਥੇ ਹੀ ਪੰਜਾਬ 'ਚ ਵਿਸਾਖੀ ਅਤੇ ਖ਼ਾਲਸਾ ਸਾਜਣਾ ਦਿਵਸ ਵਜੋਂ ਮਨਾਇਆ ਜਾ ਰਿਹਾ... ਆਪ ਸਭ ਨੂੰ ਬਿਹੂ, ਵਿਸਾਖੀ ਅਤੇ ਖ਼ਾਲਸਾ ਸਾਜਣਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ...