ਪਟਿਆਲਾ 'ਚ ਵੱਡੀ ਵਾਰਦਾਤ: ਅੱਧੀ ਰਾਤ ਪ੍ਰੇਮਿਕਾ ਨੂੰ ਮਿਲਣ ਆਏ ਪ੍ਰੇਮੀ ਨੂੰ ਕੁੱਟ-ਕੁੱਟ ਕੇ ਮਾਰਤਾ
ਪਟਿਆਲਾ, 15 ਅਪ੍ਰੈਲ 2024- ਪਟਿਆਲਾ ਦੀ ਸਬ-ਡਵੀਜ਼ਨ ਪਾਤੜਾਂ ਅਧੀਨ ਪੈਂਦੇ ਪਿੰਡ ਸੋਢੀਵਾਲਾ ਉਗੋਕੇ ਦੇ ਨੌਜਵਾਨ ਨੂੰ ਨਾਜਾਇਜ਼ ਸਬੰਧਾਂ ਦੇ ਚਲਦਿਆਂ ਗੁਆਂਢੀ ਪਿੰਡ ‘ਚ ਰਾਤ ਸਮੇਂ ਘਰ ਦਾਖ਼ਲ ਹੋਣ ਕਾਰਨ ਨੌਜਵਾਨ ਵਲੋਂ ਕੁੱਟਮਾਰ ਕਰਨ ‘ਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਗੁਰਬਖਸ਼ ਸਿੰਘ ਆਪਣੀ ਪ੍ਰੇਮਿਕਾ ਨੂੰ ਮਿਲਣ ਉਸਦੇ ਪਿੰਡ ਉਹਦੇ ਘਰ ਚਲਾ ਗਿਆ ਜਿਸ ਦੀ ਭਿਣਕ ਲੜਕੀ ਦੇ ਪਰਿਵਾਰ ਨੂੰ ਲੱਗ ਗਈ। ਉਨ੍ਹਾਂ ਨੇ ਉਸ ਦੀ ਕੁੱਟ ਮਾਰ ਕੀਤੀ ਜਿਸ ਵਿੱਚ ਉਹ ਗੰਭੀਰ ਜਖਮੀ ਹੋ ਗਿਆ। ਉਸ ਨੂੰ ਚੁੱਕ ਕੇ ਟੋਹਾਣਾ ਉਸ ਦੇ ਨਾਨਕੇ ਛੱਡਿਆ ਜਿੱਥੇ ਜਾ ਕੇ ਉਸ ਦੀ ਮੌਤ ਹੋ ਗਈ। ਘੱਗਾ ਪੁਲਸ ਵਲੋਂ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।