ਭਾਰਤੀ ਸੰਵਿਧਾਨ ਦੇ ਪਿਤਾਮਾ ਬਾਬਾ ਸਾਹਿਬ ਅੰਬੇਦਕਰ ਨੂੰ ਸਲਾਮ : ਛੜਬੜ
ਮਲਕੀਤ ਸਿੰਘ ਮਲਕਪੁਰ
ਲਾਲੜੂ 15 ਅਪ੍ਰੈਲ 2024: ਜਿੱਥੇ ਪੂਰੀ ਦੁਨੀਆ ਦੇ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਜੈਅੰਤੀ ਧੂਮਧਾਮ ਨਾਲ ਮਨਾਈ ਗਈ ,ਉਥੇ ਹੀ ਲਾਲੜੂ, ਝਾਰਮੜੀ, ਮੀਰ ਪੁਰਾ ਤੇ ਭਾਗਸੀ, ਵਿਖੇ ਪਹੁੰਚਣ ਉਤੇ ਲੋਕ ਸਭਾ ਪਟਿਆਲਾ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਜਗਜੀਤ ਸਿੰਘ ਛਡਬੜ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਵੱਖ- ਵੱਖ ਪਿੰਡਾਂ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਕੇਕ ਕੱਟ ਕੇ ਬੜੀ ਸ਼ਰਧਾ ਨਾਲ ਮਨਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਛੜਬੜ ਨੇ ਕਿਹਾ ਕਿ ਸਨ 1947 ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਡਾਕਟਰ ਬੀ ਆਰ ਅੰਬੇਦਕਰ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਸਨ ਤੇ ਆਪਣੇ ਕਾਰਜਕਾਲ ਦੌਰਾਨ ਉਹਨਾਂ ਨੇ ਸਮਾਜਿਕ ਅਤੇ ਆਰਥਿਕ ਮੁੱਦਿਆਂ ਨੂੰ ਹੱਲ ਕਰਨ ਲਈ ਵੱਖ-ਵੱਖ ਕਾਨੂੰਨਾਂ ਅਤੇ ਸੁਧਾਰਾਂ ਦਾ ਖਰੜਾ ਤਿਆਰ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਉਹਨਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਮੂੰਹ ਦੇ ਇੱਕ ਦਲਿਤ ਮਹਾਰ ਪਰਿਵਾਰ ਵਿੱਚ ਜਨਮੇ ਬਾਬਾ ਸਾਹਿਬ ਇੱਕ ਵਿਸ਼ਵ ਪੱਧਰੀ ਵਕੀਲ ਅਤੇ ਸਮਾਜ ਸੁਧਾਰਕ ਸਨ, ਜਿਨਾਂ ਨੇ ਆਜ਼ਾਦੀ ਤੋਂ ਬਾਅਦ ਦੇਸ ਨੂੰ ਸਹੀ ਦਿਸ਼ਾ ਵਿੱਚ ਅੱਗੇ ਲੈ ਜਾਣ ਵਿੱਚ ਅਹਿਮ ਭੂਮਿਕਾ ਅਤੇ ਯੋਗ ਦਾਨ ਪਾਇਆ।
ਡਾਕਟਰ ਬਾਬਾ ਸਾਹਿਬ ਅੰਬੇਦਕਰ 64 ਵਿਸ਼ਿਆਂ ਵਿੱਚ ਮਾਸਟਰ ਸਨ ਤੇ ਉਨਾਂ ਨੂੰ ਹਿੰਦੀ ਪੰਜਾਬੀ ਸੰਸਕ੍ਰਿਤ ਅੰਗਰੇਜੀ ਫਰੈਂਚ ਜਰਮਨ ਮਰਾਠੀ ਫਾਰਸੀ ਗੁਜਰਾਤੀ ਵਰਗੀਆਂ ਨੌ ਭਾਸ਼ਾਵਾਂ ਦਾ ਗਿਆਨ ਸੀ ਅਤੇ ਇਸ ਤੋਂ ਇਲਾਵਾ ਉਹਨਾਂ ਨੇ ਲਗਭਗ 21 ਸਾਲ ਤੱਕ ਦੁਨੀਆਂ ਦੇ ਸਾਰੇ ਧਰਮਾਂ ਦਾ ਤੁਲਾਤਮਕ ਅਧਿਐਨ ਕੀਤਾ ।ਇਸ ਮੋਕੇ ਚਰਨਜੀਤ ਸਿੰਘ ਦੇਵੀਨਗਰ ਮਾਸਟਰ ਸਹਿਬ ਸਿੰਘ, ਮਾਸਟਰ ਸੁਰਿੰਦਰ ਸਿੰਘ ਜਨਤਾ, ਅੇਡਵੋਕੇਟ ਜਸਪਾਲ ਸਿੰਘ ਕਾਮੀ ,ਹਨੀ ਸਿੰਘ ਲਾਲੜੁ ਰਾਜ ਕੁਮਾਰ ਝਾਰਮੜੀ, ਮਾਸਟਰ ਸਾਹਿਬ ਸਿੰਘ, ਬੀਬੀ ਕਮਲਜੀਤ ਕੌਰ ਬੜਾਨਾ,ਜਸਵਿੰਦਰ ਸਿੰਘ ਝਿਊਰਹੇੜੀ,ਤਾਰਾ ਚੰਦ ਜਾਸਤਨਾ, ਕੁਲਬੀਰ ਸਿੰਘ ਮੀਰਪੁਰਾ, ਸੁੱਖਾ ਜਾਸਤਨਾ,ਰਵੀ ਜਾਸਤਨਾ, ਸੰਦੀਪ ਝਾਰਮੜੀ, ਰਾਮ ਕੁਮਾਰ ਨਫ਼ਰਾਂ, ਬਲਦੇਵ ਸਿੰਘ ਚਡਿਆਲਾ,ਭੁਪਿੰਦਰ ਸਿੰਘ ਲਾਲੜੂ ਤੇ ਗੁਰਵਿੰਦਰ ਸਿੰਘ ਲਾਲੜੂ ਆਦਿ ਹਾਜ਼ਰ ਸਨ।